ਸ਼ਵੇਤਾ ਤਿਵਾੜੀ ਨੂੰ ਹੋਇਆ ਕੋਰੋਨਾ

556

ਮੁੰਬਈ, 24 ਸੰਤਬਰ (ਪੰਜਾਬ ਮੇਲ)- ਸੋਨੀ ਚੈੱਨਲ ‘ਤੇ ਦਿਖਾਏ ਜਾ ਰਹੇ ਲੜੀਵਾਰ ‘ਮੇਰੇ ਡੈਡ ਕੀ ਦੁਲਹਨ’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆ ਰਹੀ ਅਦਾਕਾਰਾ ਸ਼ਵੇਤਾ ਤਿਵਾੜੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਹ ਪਹਿਲੀ ਅਕਤੂਬਰ ਤਕ ਹੋਮ ਕੁਆਰੰਟਾਈਨ ‘ਚ ਰਹੇਗੀ। ਸ਼ੋਅ ਨੂੰ ਨਿਰਮਾਤਾ ਦੀਆ ਸਿੰਘ ਮੁਤਾਬਕ, ਕੁਝ ਦਿਨ ਪਹਿਲਾਂ ਸ਼ਵੇਤਾ ਨੇ ਕੋਰੋਨਾ ਦੇ ਹਲਕੇ ਲੱਛਣ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਕਰਵਾਈ ਗਈ। ਉਨ੍ਹਾਂ ਤੋਂ ਇਲਾਵਾ ਸੈੱਟ ‘ਤੇ ਮੌਜੂਦ ਸਾਰੇ ਲੋਕਾਂ ਦੀ ਜਾਂਚ ਹੋਈ। ਇਸ ਦੀ ਵਜ੍ਹਾ ਨਾਲ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਸ਼ੋਅ ਦੀ ਸ਼ੂਟਿੰਗ ਬੁੱਧਵਾਰ ਨੂੰ ਸੀਮਤ ਕਲਾਕਾਰਾਂ ਤੇ ਕਰਿਊ ਮੈਂਬਰਾਂ ਨਾਲ ਮੁੜ ਸ਼ੁਰੂ ਕੀਤੀ ਗਈ। ਦੱਸ ਦਈਏ ਕਿ ਸ਼ਵੇਤਾ ਤਿਵਾੜੀ ਨੇ ਬੀਤੀ 16 ਸਤੰਬਰ ਨੂੰ ਥਕਾਵਟ ਤੇ ਹਲਕਾ ਬੁਖ਼ਾਰ ਹੋਣ ਦੀ ਜਾਣਕਾਰੀ ਨਿਰਮਾਤਾਵਾਂ ਨੂੰ ਦਿੱਤੀ ਸੀ। ਹੁਣ ਉਨ੍ਹਾਂ ਦਾ ਅਗਲਾ ਟੈਸਟ 27 ਸਤੰਬਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਸ਼ੋਅ ‘ਚ ਉਨ੍ਹਾਂ ਦੇ ਓਪੋਜ਼ਿਟ ਕੰਮ ਕਰ ਰਹੇ ਵਰੁਣ ਬਡੋਲਾ ਦੀ ਪਤਨੀ ਰਾਜੇਸ਼ਵਰੀ ਸਚਦੇਵ ਨੇ ਬੀਤੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਦਿੱਤੀ ਸੀ। ਵਰੁਣ ਨੇ ਵੀ ਜਾਂਚ ਕਰਵਾਈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।