ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ’ਚ 3 ਅਧਿਕਾਰੀ ਗਿ੍ਰਫ਼ਤਾਰ; ਹੁਣ ਤੱਕ 24 ਮੌਤਾਂ

388
Share

ਪੀੜਤ ਪਰਿਵਾਰਾਂ ਵੱਲੋਂ ਦਿੱਲੀ-ਮੇਰਠ ਮੁੱਖ ਮਾਰਗ ਜਾਮ
ਗਾਜ਼ੀਆਬਾਦ, 4 ਜਨਵਰੀ (ਪੰਜਾਬ ਮੇਲ)- ਗਾਜ਼ੀਆਬਾਦ ਪੁਲਿਸ ਨੇ ਇੱਥੇ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ’ਚ ਅੱਜ ਨਗਰ ਕੌਂਸਲ ਦੇ ਤਿੰਨ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਹਾਦਸੇ ’ਚ ਹੁਣ ਤੱਕ 24 ਮੌਤਾਂ ਹੋ ਚੁੱਕੀਆਂ ਹਨ। ਉੱਧਰ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਵਧੇਰੇ ਮੁਆਵਜ਼ੇ ਤੇ ਸਰਕਾਰੀ ਨੌਕਰੀਆਂ ਦੀ ਮੰਗ ’ਤੇ ਦਿੱਲੀ-ਮੇਰਠ ਰਾਜ ਮਾਰਗ ਜਾਮ ਕਰ ਦਿੱਤਾ। ਪੁਲਿਸ ਇੰਚਾਰਜ ਇਰਾਜ ਰਾਜਾ ਨੇ ਦੱਸਿਆ ਕਿ ਮੁਰਾਦਨਗਰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨਿਹਾਰਿਕਾ ਸਿੰਘ, ਜੂਨੀਅਰ ਇੰਜਨੀਅਰ ਚੰਦਰਪਾਲ ਤੇ ਸੁਪਰਵਾਈਜ਼ਰ ਆਸ਼ੀਸ਼ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਤੇ ਠੇਕੇਦਾਰ ਅਜੈ ਤਿਆਗੀ ਦੀ ਗਿ੍ਰਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

Share