ਵੱਡੇ ਬਦਲਾਅ ਹੋਣਗੇ ਅਗਲੇ ਵਰ੍ਹੇ ਹੋਣ ਵਾਲੇ ਟੋਕੀਓ ਓਲੰਪਿਕ ‘ਚ!

686
Share

ਬਾਸੇਲ, 4 ਜੂਨ (ਪੰਜਾਬ ਮੇਲ)- ਜਾਪਾਨ ਦੇ ਲੋਕ ਅਗਲੇ ਵਰ੍ਹੇ ਦੇ ਮੁਲਤਵੀ ਹੋ ਚੁੱਕੇ ਓਲੰਪਿਕ ਦੀ ਅਸਲੀਅਤ ਲਈ ਤਿਆਰੀ ਕਰ ਰਹੇ ਹਨ ਜਿਥੇ ਖਿਡਾਰੀਆਂ ਨੂੰ ਏਕਾਂਤਵਾਸ ਵਿੱਚ ਰੱਖਿਆ ਜਾ ਸਕਦਾ ਹੈ। ਦਰਸ਼ਕਾਂ ਦੀ ਗਿਣਤੀ ਘਟਾਈ ਜਾਵੇਗੀ ਅਤੇ ਇਸ ਦੇ ਪ੍ਰਬੰਧ ਵਿੱਚ ਦੇਰੀ ਕਾਰਨ ਲੋਕਾਂ ਦੇ ਲੱਖਾਂ ਡਾਲਰ ਖਰਚ ਹੋਣਗੇ। ਜਾਪਾਨ ਤੋਂ ਬਾਹਰ ਦਿੱਤੇ ਇੰਟਰਵਿਊ ਵਿੱਚ ਕੌਮਾਂਤਰੀ ਓਲੰਪਿਕ ਸਮਿਤੀ ਦੇ ਚੇਅਰਮੈਨ ਥੌਮਸ ਬਾਕ ਇਸ਼ਾਰਾ ਕਰ ਚੁੱਕੇ ਹਨ ਕਿ ਸਟੇਡੀਅਮ ਖਾਲੀ ਰਹਿਣਗੇ, ਖਿਡਾਰੀਆਂ ਨੂੰ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਅਤੇ ਕਰੋਨਾ ਦਾ ਟੈਸਟ ਹੋਵੇਗਾ। ਇਸ ਵਿੱਚ 15400 ਓਲੰਪਿਕ ਅਤੇ ਪੈਰਾਲੰਪਿਕ ਹਿੱਸਾ ਲੈਣਗੇ ਜਦੋਂ ਕਿ ਸਟਾਫ, ਅਧਿਕਾਰੀ, ਮੀਡੀਆ ਅਤੇ 80 ਹਜ਼ਾਰ ਸਵੈ ਸੇਵਕ ਵੀ ਇਸ ਨਾਲ ਜੁੜਨਗੇ। ਸੂਤਰਾਂ ਤੋਂ ਮਿਲੀਆਂ ਖ਼ਬਰਾਂ ਵਿੱਚ ਵੱਖਰੇ ਅਤੇ ਛੋਟੇ ਪੱਧਰ ’ਤੇ ਓਲੰਪਿਕ ਦਾ ਵਿਚਾਰ ਪੇਸ਼ ਕੀਤਾ ਜਾ ਰਿਹਾ ਹੈ।


Share