ਵੱਡੀ ਰਾਹਤ…ਤਾਂ ਕਿ ਚੱਕੇ ਚਲਦੇ ਰਹਿਣ

770

ਡ੍ਰਾਈਵਰ ਲਾਇਸੰਸ, ਗੱਡੀਆਂ ਦੇ ਵਾਰੰਟ ਆਫ ਫਿਟਨੈਸ ਅਤੇ ਰਜਿਸਟ੍ਰੇਸ਼ਨ ਆਦਿ ਨੂੰ 6 ਮਹੀਨਿਆਂ ਦੀ ਮੁਹਲਤ

ਔਕਲੈਂਡ, 9 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਸਰਕਾਰ ਨੇ ਤੁਹਾਡੀ ਜਰੂਰੀ ਆਵਾਜ਼ਾਈ ਜਾਰੀ ਰੱਖਣ ਦੇ ਮਨੋਰਥ ਨਾਲ ਵੱਡੀ ਰਾਹਤ ਦਿੰਦਿਆ ਤੁਹਾਡੀਆਂ ਗੱਡੀਆਂ ਦੇ ਚੱਕੇ ਚਲਦੇ ਰੱਖਣ ਲਈ ਅਹਿਮ ਫੈਸਲਾ ਕੀਤਾ ਹੈ। ਤੁਹਾਡੇ ਡ੍ਰਾਈਵਿੰਗ ਲਾਇਸੰਸ, ਗੱਡੀਆਂ ਦੇ ਵਾਰੰਟ ਆਫ ਫਿਟਨੈਸ, ਕਮਰਸ਼ੀਅਲ ਗੱਡੀਆਂ ਦੇ ਸਰਟੀਫਿਕੇਟ ਆਫ ਫਿੱਟਨੈਸ ਜੋ ਵੀ 1 ਜਨਵਰੀ 2020 ਤੋਂ ਬਾਅਦ ਆਪਣੀ ਮਿਆਦ ਪੁਗਾ ਚੁੱਕੇ ਹਨ ਨੂੰ 10 ਅਪ੍ਰੈਲ 2020 ਤੋਂ ਬਾਅਦ ਹੋਰ 6 ਮਹੀਨਿਆਂ ਦੇ ਲਈ ਮੁਹਲਤ ਦਿੱਤੀ ਗਈ ਹੈ। ਇਸਦਾ ਮਤਲਬ ਇਹ ਹੋਇਆ ਕਿ ਜੇਕਰ ਤੁਹਾਨੂੰ ਪੁਲਿਸ ਵਾਲਾ ਰੋਕਦਾ ਹੈ ਤਾਂ ਤੁਹਾਨੂੰ ਹਰਜ਼ਾਨਾ ਟਿਕਟ ਨਹੀਂ ਮਿਲੇਗੀ। ਸ਼ਰਤ ਇਹ ਹੈ ਕਿ ਤੁਹਾਡੀ ਗੱਡੀ ਮੁੱਢਲੀਆਂ ਜਰੂਰਤਾਂ ਸਬੰਧੀ ਵਰਤੋਂ ਵਿਚ ਹੋਣੀ ਚਾਹੀਦੀ ਹੈ। ਡ੍ਰਾਈਵਰਾਂ ਨੂੰ ਟਵਿਰਲ-TWIRL – check your Tyres, Windscreen, wipers, mirrors, and Indicators, look for Rust, and test your Lights.  (ਟਾਇਰਜ਼, ਵਿੰਡਸਕਰੀਨ, ਵਾਈਪਰਜ਼, ਮਿਰਰਜ਼ ਅਤੇ ਇੰਡੀਕੇਟਰਜ਼ ਚੈਕ ਕਰਨਾ) ਦਾ ਤਰੀਕਾ ਦੱਸਿਆ ਗਿਆ ਤਾਂ ਕਿ ਉਹ ਆਪਣੀਆਂ ਗੱਡੀਆਂ ਦੀ ਚੈਕਿੰਗ ਆਪ ਕਰ ਸਕਣ। ਰਿਪੇਅਰ ਆਦਿ ਨੂੰ ਵੀ ਜਰੂਰਤਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਤਾਂ ਲੋਕ ਟਾਇਰ ਪੰਚਰ ਆਦਿ ਜਾਂ ਛੋਟਾ-ਮੋਟਾ ਕੰਮ ਕਰਵਾ ਸਕਣ। ਲਾਇਸੰਸ ਇਨਡੋਰਸਮੈਂਟ ਜੋ ਕਿ 1 ਮਾਰਚ 2020 ਨੂੰ ਖਤਮ ਹੋਈਆਂ ਹਨ ਵੀ ਵਧਾਈਆਂ ਜਾਣਗੀਆਂ ਅਤੇ ਮੌਜੂਦਾ ਰਜਿਟ੍ਰੇਸ਼ਨ ਸਟਿਕਰ ਵੀ ਡਿਸਪਲੇਅ ਕਰਨਾ ਜਰੂਰੀ ਨਹੀਂ ਹੋਵੇਗਾ ਜਕਰ ਉਹ 1 ਜਨਵਰੀ 2020 ਤੋਂ ਬਾਅਦ ਖਤਮ ਹੋਇਆ ਹੈ।