ਵੱਡਾ ਖ਼ੁਲਾਸਾ : ਡੀਐਸਪੀ ਦਵਿੰਦਰ ਸਿੰਘ ਪਾਕਿਸਤਾਨ ਨੂੰ ਪਹੁੰਚਾਉਂਦਾ ਸੀ ਗੁਪਤ ਜਾਣਕਾਰੀ!

712
Share

ਨਵੀਂ ਦਿੱਲੀ, 13 ਜੁਲਾਈ (ਪੰਜਾਬ ਮੇਲ)- ਜੰਮੂ ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਕਥਿਰ ਤੌਰ ‘ਤੇ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਈ ਸੀ। ਅਧਿਕਾਰੀਆਂ ਨੇ ਕਿਹਾ ਪਾਕਿਸਤਾਨ ਹਾਈ ਕਮਿਸ਼ਨ ਦਵਿੰਦਰ ਨੂੰ ਗੁਪਤ ਜਾਣਕਾਰੀ ਕੱਢਣ ਲਈ ਤਿਆਰ ਕਰ ਰਿਹਾ ਸੀ। ਦਵਿੰਦਰ ਦੀ ਭੂਮਿਕਾ ਦੀ ਜਾਂਚ ਦੌਰਾਨ ਐਨਆਈਏ ਨੇ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਪਾਸਵਰਡ ਦਾ ਪਤਾ ਲਾਇਆ। ਜਿਸ ‘ਚ ਹਾਲ ਹੀ ‘ਚ ਜਾਸੂਸੀ ਦੇ ਮਾਮਲੇ ‘ਚ ਵਾਪਸ ਭੇਜੇ ਗਏ ਪਾਕਿਸਤਾਨੀ ਅਧਿਕਾਰੀਆਂ ਨਾਲ ਵੀ ਉਸ ਦੀ ਮਿਲੀਭੁਗਤਦਾ ਖੁਲਾਸਾ ਹੋਇਆ ਹੈ। NIA ਨੇ ਦਵਿੰਦਰ ਸਿੰਘ ਅਤੇ ਪੰਜ ਹੋਰਾਂ ਖਿਲਾਫ ਕਥਿਤ ਤੌਰ ‘ਤੇ ਹਿਜ਼ਬੁਲ ਮੁਜ਼ਾਹਿਦੀਨ ਜਿਹੇ ਅੱਤਵਾਦੀ ਸੰਗਠਨ ਨਾਲ ਮਿਲਕੇ ਭਾਰਤ ਖਿਲਾਫ਼ ਯੁੱਧ ਛੇੜਨ ਦੇ ਮਾਮਲੇ ਚ ਛੇ ਜੁਲਾਈ ਨੂੰ ਇਕ ਚਾਰਜਸ਼ੀਟ ਦਾਇਰ ਕੀਤੀ ਸੀ।


Share