ਵੱਟਸਐਪ ਵੱਲੋਂ ਸਤੰਬਰ ’ਚ 22 ਲੱਖ ਭਾਰਤੀ ਖਾਤਿਆਂ ’ਤੇ ਲਗਾਈ ਪਾਬੰਦੀ

302
Share

ਨਵੀਂ ਦਿੱਲੀ, 2 ਨਵੰਬਰ (ਪੰਜਾਬ ਮੇਲ)- ਫੇਸਬੁੱਕ ਦੀ ਕੰਪਨੀ ਵਟਸਐਪ ਨੇ ਸਤੰਬਰ ਮਹੀਨੇ ’ਚ ਕਾਰਵਾਈ ਕਰਦੇ ਹੋਏ 22,09,000 ਭਾਰਤੀ ਖਾਤਿਆਂ ’ਤੇ ਪਾਬੰਦੀ ਲਗਾਈ। ਜਾਣਕਾਰੀ ਅਨੁਸਾਰ ਮੈਸੇਜਿੰਗ ਅਤੇ ਵੀਡੀਓ ਕਾਲਿੰਗ ਦੀ ਸਹੂਲਤ ਦੇਣ ਵਾਲੀ ਇਸ ਕੰਪਨੀ ਨੂੰ 560 ਸ਼ਿਕਾਇਤ ਰਿਪੋਰਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਇੰਸਟਾਗ੍ਰਾਮ ਨੇ ਵੀ ਕਾਰਵਾਈ ਕਰਦੇ ਹੋਏ 9 ਸ਼੍ਰੇਣੀਆਂ ’ਚ 32 ਲੱਖ ਤੋਂ ਵੱਧ ਸਮੱਗਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਫੇਸਬੁੱਕ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੇਸਬੁੱਕ ਨੇ ਸਤੰਬਰ ਮਹੀਨੇ ’ਚ 10 ਸ਼੍ਰੇਣੀਆਂ ਵਿਚ 2.69 ਕਰੋੜ ਤੋਂ ਵੱਧ ਸਮੱਗਰੀਆਂ (ਕੰਟੈਂਟ) ’ਤੇ ਕਾਰਵਾਈ ਕੀਤੀ।

Share