ਵੰਦੇ ਭਾਰਤ ਮਿਸ਼ਨ : 6.87 ਲੱਖ ਤੋਂ ਵੱਧ ਭਾਰਤੀ ਵਤਨ ਪਰਤੇ

546
Share

ਨਵੀਂ ਦਿੱਲੀ, 17 ਜੁਲਾਈ (ਪੰਜਾਬ ਮੇਲ)- ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਵਿਦੇਸ਼ਾਂ ਤੋਂ 6.87 ਲੱਖ ਤੋਂ ਵੱਧ ਭਾਰਤੀ ਵਤਨ ਪਰਤੇ ਹਨ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਨੇ 7 ਮਈ ਨੂੰ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਦਾ ਚੌਣਾ ਪੜਾਅ ਅਜੇ ਚੱਲ ਰਿਹਾ ਹੈ। 15 ਤੋਂ 31 ਜੁਲਾਈ ਦੇ ਵਿਚਕਾਰ ਇਸ ਪੜਾਅ ਦੇ ਤਹਿਤ 120 ਉਡਾਣਾਂ ਚੱਲਣਗੀਆਂ। ਇਨ•ਾਂ ਉਡਾਣਾਂ ਰਾਹੀਂ ਖਾੜੀ ਦੇਸ਼ਾਂ, ਮਲੇਸ਼ੀਆ, ਸਿੰਗਾਪੁਰ, ਬ੍ਰਿਟੇਨ, ਯੂਰਪ, ਕਿਰਗਿਸਤਾਨ ਅਤੇ ਯੂਕਰੇਨ ਤੋਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਉਡਾਣਾਂ ਵਿੱਚ ਇਸ ਵਾਧਾ ਨਾਲ ਹੀ ਇਸ ਪੜਾਅ ਵਿੱਚ 751 ਕੌਮਾਂਤਰੀ ਉਡਾਣਾਂ ਹੋ ਗਈਆਂ ਹਨ।


Share