‘ਵੰਦੇ ਭਾਰਤ’ ਮਿਸ਼ਨ : ਦੁਬਈ ਤੋਂ 177 ਤੇ ਯੂਏਈ ਤੋਂ 173 ਭਾਰਤੀ ਪਰਤੇ

673
Share

ਚੰਡੀਗੜ੍, 6 ਜੁਲਾਈ (ਪੰਜਾਬ ਮੇਲ)-ਮਿਸ਼ਨ ‘ਵੰਦੇ ਭਾਰਤ’  ਤਹਿਤ ਦੋ ਉਡਾਣਾਂ ਮੋਹਾਲੀ ਦੇ ਚੰਡੀਗੜ• ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀਆਂ। ਇਨ•ਾਂ ਵਿੱਚੋਂ ਇੱਕ ਉਡਾਣ ਦੁਬਈ ਤੋਂ ਜਦਕਿ ਦੂਜੀ ਉਡਾਣ ਯੂਏਈ ਦੀ ਸੀ। ਦੁਬਈ ਤੋਂ ਚੰਡੀਗੜ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਵਿੱਚ 177 ਭਾਰਤੀ ਪਹੁੰਚੇ, ਜਦਕਿ ਯੂਈਏ ਤੋਂ ਸਪਾਈਸਜੈਟ ਏਅਰਲਾਈਨਜ਼ ਦੀ ਉਡਾਣ ਰਾਹੀਂ 173 ਭਾਰਤੀ ਮੋਹਾਲੀ ਦੇ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੇ।
ਇਹ ਦੋਵੇਂ ਸਪੈਸ਼ਲ ਉਡਾਣਾਂ ਮਿਸ਼ਨ ‘ਵੰਦੇ ਭਾਰਤ’ ਤਹਿਤ ਦੁਬਈ ਅਤੇ ਯੂਏਈ ਤੋਂ ਉਨ•ਾਂ ਭਾਰਤੀਆਂ ਨੂੰ ਲੈ ਕੇ ਚੰਡੀਗੜ ਪਹੁੰਚੀਆਂ, ਜੋ ਕੋਰੋਨਾਂ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਵਿਦੇਸ਼ ਵਿੱਚ ਫਸ ਗਏ ਸਨ। ਇਹ ਸਾਰੇ 350 ਭਾਰਤੀ ਦੁਬਈ ਅਤੇ ਯੂਏਈ ਵਿੱਚ ਕਿਸੇ ਨਾ ਕਿਸੇ ਕੰਮ ਲਈ ਉੱਥੇ ਗਏ ਹੋਏ ਸਨ। ਇਨ•ਾਂ ਵਿੱਚੋਂ ਕੁਝ ਉੱਥੇ ਰਹਿ ਰਹੇ ਆਪਣੇ ਬੱਚਿਆਂ ਨੂੰ ਮਿਲਣ ਅਤੇ ਕੁਝ ਉੱਥੇ ਸੈਰ-ਸਪਾਟੇ ਲਈ ਗਏ ਸਨ। ਇਨ•ਾਂ ਦੋਵਾਂ ਹੀ ਉਡਾਣਾਂ ਵਿੱਚ ਜ਼ਿਆਦਾਤਰ ਯਾਤਰੀਆਂ ਨੇ ਪੀਪੀਈ ਕਿੱਟ ਪਾਈ ਹੋਈ ਸੀ।
ਇਨ•ਾਂ ਦੋਵਾਂ ਉਡਾਣਾਂ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ, ਹਰਿਆਣਾ ਅਤੇ ਨੇੜੇ-ਤੇੜੇ ਦੇ ਹੋਰ ਸੂਬਿਆਂ ਦੇ ਯਾਤਰੀ ਸ਼ਾਮਲ ਸਨ। ਜਿਵੇਂ ਹੀ ਉਡਾਣਾਂ ਹਵਾਈ ਅੱਡੇ ‘ਤੇ ਪਹੁੰਚੀਆਂ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰਕੇ ਉਨ•ਾਂ ਦਾ ਮੈਡੀਕਲ ਚੈਕਅਪ ਕੀਤਾ।
ਇੱਥੇ ਸਾਰੇ ਯਾਤਰੀਆਂ ਲਈ ਸੈਨੇਟਾਈਜ਼ੇਸ਼ਨ ਅਤੇ ਕੁਆਰੰਟੀਨ ਹੋਮ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੋ ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀ ਸਨ, ਉਨ•ਾਂ ਦੀ ਸੂਬਾ ਸਰਕਾਰ ਨੇ ਉਨ•ਾਂ ਨੂੰ ਲੈਣ ਲਈ ਇੱਥੇ ਟੀਮਾਂ ਭੇਜੀਆਂ ਹੋਈਆਂ ਸਨ ਅਤੇ ਉਹ ਯਾਤਰੀ ਆਪਣੇ-ਆਪਣੇ ਸੂਬਿਆਂ ਨੂੰ ਚਲੇ ਗਏ। ਚੰਡੀਗੜ• ਇੰਟਰਨੈਸ਼ਨਲ ਏਅਰਪੋਰਟ ‘ਤੇ ਹੀ ਦੋ ਕੌਮਾਂਤਰੀ ਉਡਾਣਾਂ ਨੂੰ ਦੇਖਦੇ ਹੋਏ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ।


Share