ਵ੍ਹਾਈਟ ਹਾਊਸ ’ਚ ਬਿਨਾਂ ਮਾਸਕ ਦੇ ਦਿਸੇ ਲੋਕ

191
Share

ਵਾਸ਼ਿੰਗਟਨ, 22 ਮਈ (ਪੰਜਾਬ ਮੇਲ)-ਵ੍ਹਾਈਟ ਹਾਊਸ ਦਾ ਮਾਹੌਲ ਇਕ ਵਾਰ ਫਿਰ ਤੋਂ ਜੀਵਤ ਹੋ ਗਿਆ ਹੈ, ਜਿਥੇ ਲੋਕ ਬਿਨਾਂ ਕੋਈ ਮਾਸਕ ਪਹਿਨੀ ਸਭ ਤੋਂ ਵੱਡੇ ਕਮਰੇ ’ਚ ਹੱਸਦੇ ਤੇ ਮੁਸਕਰਾਉਂਦੇ ਦਿਖਾਈ ਦਿੱਤੇ। ਯਾਤਰਾ ’ਤੇ ਆਏ ਇਕ ਰਾਸ਼ਟਰ ਮੁਖੀ ਦਾ ਧੂਮਧਾਮ ਨਾਲ ਰਸਮੀ ਸਮਾਗਮ ’ਚ ਹੱਥ ਮਿਲਾ ਕੇ ਸਵਾਗਤ ਕਰਦੇ ਹੋਏ ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਤੋਂ ਮੈਡਲ ਆਫ ਆਨਰ ਪ੍ਰਾਪਤ ਕਰਨ ਵਾਲੇ 94 ਸਾਲਾ ਬਜ਼ੁਰਗ ਨੂੰ ਖੁ਼ਸ਼ੀ ਨਾਲ ਗਲੇ ਲਾਉਂਦਾ ਦੇਖਿਆ ਗਿਆ। ਇਹ ਸਭ ਕੁਝ ਕੋਵਿਡ-19 ਟੀਕੇ ਦੀ ਵਧਦੀ ਉਪਲੱਬਧਤਾ ਅਤੇ ਮਾਸਕ ਤੇ ਸਮਾਜਿਕ ਦੂਰੀ ’ਤੇ ਸੰਘੀ ਦਿਸ਼ਾ-ਨਿਰਦੇਸ਼ਾਂ ’ਚ ਹਾਲ ਹੀ ’ਚ ਦਿੱਤੀ ਢਿੱਲ ਕਾਰਨ ਬਾਈਡੇਨ ਪ੍ਰਸ਼ਾਸਨ ਪੈਨਸਿਲਵੇਨੀਆ ਐਵੇਨਿਊ ’ਚ ਵਿਸ਼ਵ ਪੱਧਰੀ ਮਹਾਮਾਰੀ ਤੋਂ ਪਹਿਲਾਂ ਦੇ ਸਰੂਪ ਤੇ ਅਹਿਸਾਸ ਨੂੰ ਅਪਣਾ ਰਿਹਾ ਹੈ।
ਵੈਸਟ ਵਿੰਗ ਦੇ ਵੱਧ ਤੋਂ ਵੱਧ ਕਰਮਚਾਰੀ ਕੰਮ ’ਤੇ ਵਾਪਸ ਪਰਤ ਰਹੇ ਹਨ ਅਤੇ ਕਈ ਹੋਰ ਪੱਤਰਕਾਰ ਅਜਿਹਾ ਕਰਦੇ ਹੋਏ ਦਿਖਾਈ ਦੇਣਗੇ ਕਿਉਂਕਿ ਵ੍ਹਾਈਟ ਹਾਊਸ ਨੇ ਸੰਦੇਸ਼ ਦਿੱਤਾ ਹੈ ਕਿ ਟੀਕਾਕਰਨ ਦੇ ਨਾਲ ਪਹਿਲਾਂ ਵਰਗੀ ਹਾਲਤ ’ਚ ਵਾਪਸ ਪਰਤਿਆ ਜਾ ਸਕਦਾ ਹੈ। ਸੁਰੱਖਿਆ ਅਤੇ ਮਿਸ਼ਰਿਤ ਸੰਦੇਸ਼ਾਂ ਬਾਰੇ ਖਦਸ਼ੇ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਸੀ ਪਰ ਵ੍ਹਾਈਟ ਹਾਊਸ ਦੁਬਾਰਾ ਖੁੱਲ੍ਹਣ ਦੀਆਂ ਤਸਵੀਰਾਂ ਅਤੇ ਉਥੋਂ ਦੇ ਆਰਾਮਦਾਇਕ ਮਾਹੌਲ ਦੀਆਂ ਤਸਵੀਰਾਂ ਕਾਰਨ ਇਨ੍ਹਾਂ ਚਿੰਤਾਵਾਂ ’ਤੇ ਪਾਬੰਦੀ ਲੱਗ ਗਈ ਹੈ।  ਇਹ ਇਸ ਗੱਲ ਦਾ ਸੰਕੇਤ ਹੈ ਕਿ ਅਮਰੀਕਾ ’ਚ ਗਲੋਬਲ ਮਹਾਮਾਰੀ ਦੇ ਪ੍ਰਭਾਵ ਕਿਵੇਂ ਘਟ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਦੀ ਨਿਯਮਿਤ ਪ੍ਰੈੱਸ ਕਾਨਫਰੰਸ ’ਚ ਐਲਾਨ ਕੀਤਾ, “ਅਸੀਂ ਵਾਪਸ ਆ ਗਏ ਹਾਂ।” ਉਨ੍ਹਾਂ ਨੇ ਕਿਹਾ, ‘‘ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹਾਂ ਕਿ ਅਸੀਂ ਜੋਸ਼ ਨਾਲ ਭਰੇ ਹਾਂ ਅਤੇ ਅਸੀਂ ਇਥੇ ਆਉਣਾ ਪਸੰਦ ਕਰਦੇ ਹਾਂ।’’

Share