ਵ੍ਹਟਸਐਪ ਨੇ ਨਿੱਜਤਾ ਨੀਤੀ ਮਨਜ਼ੂਰ ਕਰਨ ਸਬੰਧੀ 15 ਤੱਕ ਦੀ ਆਖ਼ਰੀ ਸਮਾਂ ਸੀਮਾ ਦੀ ਸ਼ਰਤ ਹਟਾਈ

88
Share

ਨਵੀਂ ਦਿੱਲੀ, 7 ਮਈ (ਪੰਜਾਬ ਮੇਲ)- ਵ੍ਹਟਸਐਪ ਨੇ ਵਰਤੋਂਕਾਰਾਂ ਉੱਤੇ ਆਪਣੀ ਵਿਵਾਦਿਤ ਨਿੱਜਤਾ ਨੀਤੀ ਮਨਜ਼ੂਰ ਕਰਨ ਸਬੰਧੀ ਲਾਈ 15 ਮਈ ਤੱਕ ਦੀ ਆਖ਼ਰੀ ਸਮਾਂ ਸੀਮਾ ਦੀ ਸ਼ਰਤ ਹਟਾ ਦਿੱਤੀ ਹੈ ਅਤੇ ਕਿਹਾ ਕਿ ਸ਼ਰਤਾਂ ਨਾ ਮੰਨਣ ਨਾਲ ਖ਼ਾਤੇ ਬੰਦ ਨਹੀਂ ਹੋਣਗੇ। ਵ੍ਹਟਸਐਪ ਨੂੰ ਆਪਣੀ ਮਾਲਕ ਕੰਪਨੀ ਫੇਸਬੁੱਕ ’ਤੇ ਡਾਟਾ ਸਾਂਝਾ ਕਰਨ ਕਾਰਨ ਵਰਤੋਂਕਾਰਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਗੰਭੀਰ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਸੀ। ਵ੍ਹਟਸਐਪ ਦੇ ਬੁਲਾਰੇ ਨੇ¿; ਕਿਹਾ ਕਿ ਪਾਲਿਸੀ ਅੱਪਡੇਟ ਨੂੰ 15 ਮਈ ਤੱਕ ਮਨਜ਼ੂਰ ਨਾ ਕਰਨ ’ਤੇ ਕੋਈ ਵੀ ਖ਼ਾਤਾ ਹਟਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ, ‘‘ਇਸ ਅਪਡੇਟ ਸਬੰਧੀ 15 ਮਈ ਤੱਕ ਕੋਈ ਵੀ ਖਾਤਾ ਹਟਾਇਆ ਨਹੀਂ ਜਾਵੇਗਾ ਅਤੇ ਨਾ ਹੀ ਭਾਰਤ ਵਿਚ ਵ੍ਹਟਸਐਪ ਦੀ ਕਾਰਜਕੁਸ਼ਲਤਾ ਉਤੇ ਕੋਈ ਅਸਰ ਪਵੇਗਾ। ਅਗਲੇ ਕੁੱਝ ਹਫ਼ਤਿਆਂ ਤੱਕ ਅਸੀਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕਰਦੇ ਕਰਾਂਗੇ।’’ ਹਾਲਾਂਕਿ ਕੰਪਨੀ ਵੱਲੋਂ ਇਸ ਫ਼ੈਸਲੇ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਸ਼ਰਤਾਂ ਨੂੰ ਮਨਜ਼ੂਰ ਕਰਨ ਵਾਲੇ ਲੋਕਾਂ ਬਾਰੇ ਜਾਣਕਾਰੀ ਦਿੱਤੀ ਗਈ।

Share