ਵੋਟਾਂ ਪਾਓ ਅੱਗੇ-ਬੀਬੀ ਦੀ ਬੀਬੀ ਨੂੰ ਸਲਾਹ

558
Share

ਨੈਸ਼ਨਲ ਪਾਰਟੀ ਨੇਤਾ ਜੂਠਿਤ ਕੌਲਿਨਜ਼ ਵੱਲੋਂ ਲੇਬਰ ਪਾਰਟੀ ਨੇਤਾ ਜੈਸਿੰਡਾ ਆਰਡਨ ਨੂੰ ਆਮ ਚੋਣਾਂ ਨਵੰਬਰ ‘ਚ ਕਰਾਉਣ ਦੀ ਮੰਗ
-ਸੱਤਾਧਾਰ ਪਾਰਟੀ ਨੇ ਲਾਕਡਾਊਨ ਲਈ ਨਹੀਂ ਕੀਤੀ ਕਿਸੀ ਨਾਲ ਸਲਾਹ

ਔਕਲੈਂਡ, 13 ਅਗਸਤ -(ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਆਮ ਚੋਣਾਂ ਦੀਆਂ ਵੋਟਾਂ ਜੋ ਕਿ 5 ਸਤੰਬਰ ਤੋਂ  ਪੈਣੀਆਂ ਸ਼ੁਰੂ ਹੋ ਜਾਣੀਆਂ ਹਨ, ਪਰ ਕਰੋਨਾ ਦੇ ਕੇਸ ਆਮ ਸਮਾਜ ਵਿਚ ਮਿਲਣ ਕਰਕੇ ਦੇਸ਼ ਅਤੇ ਲੋਕ ਫਿਕਰਾਂ ਵਿਚ ਪੈ ਗਏ ਹਨ। ਨੈਸ਼ਨਲ ਪਾਰਟੀ ਦੀ ਨੇਤਾ ਜੂਠਿਤ ਕੌਲਿਨਜ਼ ਨੇ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਕੋਲੋਂ ਮੰਗ ਕੀਤੀ ਹੈ ਕਿ ਦੇਸ਼ ਦੀਆਂ ਆਮ ਚੋਣਾਂ ਨਵੰਬਰ ਮਹੀਨੇ ਦੇ ਅੰਤ ਵਿਚ ਕਰਾਈਆਂ ਜਾਣ। ਉਸ ਅਨੁਸਾਰ ਜੇਕਰ ਲੌਕਡਾਉਨ ਚੱਲ ਰਿਹਾ ਹੈ ਤਾਂ ਵਿਰੋਧੀ ਪਾਰਟੀ ਨੂੰ ਆਪਣਾ ਪ੍ਰਚਾਰ ਕਰਨ ਵਾਸਤੇ ਸਮਾਂ ਨਹੀਂ ਮਿਲੇਗਾ। ਕੌਲਿਨਜ਼ ਨੇ ਕਿਹਾ ਕਿ ਦੱਖਣੀ ਔਕਲੈਂਡ ਦੇ ਵਿਚ ਉਨ੍ਹਾਂ ਨੇ ਪ੍ਰਚਾਰ ਮੁਹਿੰਮ ਸ਼ੁਰੂ ਕਰਨੀ ਸੀ ਪਰ ਲਾਕਡਾਊਨ ਕਰਕੇ ਕੈਂਸਿਲ ਕਰ ਦਿੱਤੀ ਗਈ ਹੈ। ਨੈਸ਼ਨਲ ਪਾਰਟੀ ਦੀ ਨੇਤਾ ਨੇ ਇਹ ਵੀ ਇਤਰਾਜ਼ ਜਤਾਇਆ ਕਿ ਮੌਜੂਦਾ ਸਰਕਾਰ ਨੇ ਦੇਸ਼ ਅੰਦਰ ਲਾਕਡਾਊਨ ਲਾਉਣ ਲਈ ਕਿਸੀ ਨਾਲ ਸਲਾਹ ਨਹੀਂ ਕੀਤੀ। ਅੱਜ ਦੇਸ਼ ਦੀ ਪਾਰਲੀਮੈਂਟ ਭੰਗ ਕੀਤੀ ਜਾਣੀ ਸੀ ਪਰ ਕਰੋਨਾ ਦੇ ਚਲਦਿਆਂ ਇਸ ਨੂੰ ਕੁਝ ਦਿਨ ਲਈ ਅੱਗੇ ਪਾ ਦਿੱਤਾ ਗਿਆ ਹੈ।


Share