ਵੈਨਕੂਵਰ, 8 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਵੈਨਕੂਵਰ ਸ਼ਹਿਰ ਦੇ ਇਕ ਵਿਅਕਤੀ ’ਤੇ ਬੀਤੀ 2 ਸਤੰਬਰ ਨੂੰ ਤੜਕੇ 4:00 ਕੁ ਵਜੇ ਦੇ ਕਰੀਬ ਸਾਈਪਰਸ ਬੋਅਲ ਰੋਡ ’ਤੇ ਹੋਏ ਸੜਕ ਹਾਦਸੇ ਤੋਂ ਬਾਅਦ ਉਸ ਦੇ ਵਾਹਨ ’ਚ ਸਵਾਰ ਦੋ ਯਾਤਰੀ ਕੁਲਬੀਰ ਸਿੰਘ ਬਰਾੜ ਅਤੇ ਸਿਧਾਂਤ ਗਰਗ ਦੀ ਮੌਤ ਦੇ ਮਾਮਲੇ ਦੇ ਦੋਸ਼ ਲੱਗੇ ਹਨ। ਮਾਰੇ ਗਏ ਦੋ ਸਵਾਰ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਦੇ ਸੂਬਾ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਨਾਲ ਸਬੰਧਤ ਸਨ।¿;
ਜੀਪ ਦਾ ਚਾਲਕ 22 ਸਾਲਾ ਡਰਾਈਵਰ ਦਿਲਪ੍ਰੀਤ ਸਿੰਘ ਸੰਧੂ ਵਾਸੀ ਵੈਨਕੂਵਰ, ਕੁਲਬੀਰ ਸਿੰਘ ਬਰਾੜ ਅਤੇ ਸਿਧਾਂਤ ਗਰਗ ਵਾਸੀ ਸਰੀ ਜੀਪ ਵਿਚ ਸਵਾਰ ਸਨ। ਇਹ ਤਿੰਨੇ ਇਕੱਠੇ ਸਿਧਾਂਤ ਗਰਗ ਦਾ ਜਨਮ ਦਿਨ ਮਨਾ ਕੇ ਵਾਪਸ ਆ ਰਹੇ ਸਨ ਅਤੇ ਜੀਪ ਬੇਕਾਬੂ ਹੋ ਕੇ ਹਾਦਸਗ੍ਰਸਤ ਹੋ ਗਈ, ਜਿਸ ਕਾਰਨ ਇਨ੍ਹਾਂ ਦੋਨਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦਾ ਕਾਰਨ ਡਰਾਈਵਰ ਵੱਲੋਂ ਵਰਤੀ ਗਈ ਤੇਜ਼ ਰਫਤਾਰ ਡਰਾਇਵਿੰਗ ਸੀ, ਜਿਸ ਕਾਰਨ ਉਸ ’ਤੇ ਲਾਪ੍ਰਵਾਹੀ ਦੇ ਦੋਸ਼ ਲੱਗੇ ਹਨ। ਜੀਪ ਚਾਲਕ ਦਿਲਪ੍ਰੀਤ ਸਿੰਘ ਸੰਧੂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰਕੇ ਉਸ ਦੇ ਵਿਰੁੱਧ ਅਪਰਾਧਿਕ ਲਾਪਰਵਾਹੀ ਦੇ ਦੋ ਮਾਮਲਿਆਂ ਦੇ ਦੋਸ ਲਗਾਏ ਹਨ।