ਵੈਨਕੂਵਰ ਵਿਚਾਰ ਮੰਚ ਵੱਲੋਂ ਦੂਜਾ ਵਿਸਾਖੀ ਕਵੀ ਦਰਬਾਰ 24 ਅਪ੍ਰੈਲ ਨੂੰ

192
Share

ਸਰੀ, 19 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਦੂਜਾ ਵਿਸਾਖੀ ਕਵੀ ਦਰਬਾਰ 24 ਅਪ੍ਰੈਲ, 2022 (ਐਤਵਾਰ) ਨੂੰ ਜਰਨੈਲ ਆਰਟ ਗੈਲਰੀ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ¿; ਮੋਹਨ ਗਿੱਲ ਨੇ ਦੱਸਿਆ ਹੈ ਕਿ ਵਿਚਾਰ ਮੰਚ ਵੱਲੋਂ ਤਿੰਨ ਸਾਲ ਪਹਿਲਾਂ ਇਸ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਸਮੇਂ ਇਸ ਕਵੀ ਦਰਬਾਰ ਵਿਚ ਪ੍ਰਸਿੱਧ ਸ਼ਾਇਰਾਂ ਨੇ ਆਪਣਾ ਬਹੁਤ ਹੀ ਖ਼ੂਬਸੂਰਤ ਕਲਾਮ ਪੇਸ਼ ਕੀਤਾ ਸੀ ਅਤੇ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ ਸੀ। ਪਰ ਪਿਛਲੇ ਦੋ ਸਾਲ ਕੋਵਿਡ ਕਾਰਨ ਇਹ ਪ੍ਰੋਗਰਾਮ ਨਹੀਂ ਸੀ ਹੋ ਸਕਿਆ। ਹੁਣ ਕੋਵਿਡ ਤੋਂ ਰਾਹਤ ਮਿਲਣ ਉਪਰੰਤ ਦੂਜਾ ਵਿਸਾਖੀ ਕਵੀ ਦਰਬਾਰ ਕਰਵਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ। ਇਸ ਵਿਚ ਬੀ.ਸੀ. ਦੇ ਪ੍ਰਸਿੱਧ ਕਵੀ ਆਪਣਾ ਕਲਾਮ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਵੀ ਦਰਬਾਰ ਵਿਚ ਕਵੀ ਵਿਸਾਖੀ ਜਾਂ ਹੋਰ ਕਿਸੇ ਵੀ ਵਿਸ਼ੇ ਉੱਪਰ ਵੀ ਆਪਣੀ ਰਚਨਾ ਪੇਸ਼ ਕਰ ਸਕਦੇ ਹਨ।¿; ¿;
ਉਨ੍ਹਾਂ ਬੀ.ਸੀ. ਦੇ ਸਮੂਹ ਸ਼ਾਇਰਾਂ ਨੂੰ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਪੰਜਾਬੀ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਪਾਠਕਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਇਸ ਕਵੀ ਦਰਬਾਰ ਨੂੰ ਮਾਨਣ ਲਈ ਸ਼ਮੂਲੀਅਤ ਕਰਨ।

Share