ਵੈਨਕੂਵਰ ਦੀਆਂ ਸੜਕਾਂ ’ਤੇ ਹੁਣ ਚੱਲ ਸਕਣਗੇ ਇਲੈਕਟਿ੍ਰਕ ਕਿਕ ਸਕੂਟਰ

83
Share

ਸਰੀ, 26 ਜੂਨ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਦੇ ਸ਼ਹਿਰੀ ਹੁਣ ਸੜਕਾਂ ਤੇ ਇਲੈਕਟਿ੍ਰਕ ਕਿਕ ਸਕੂਟਰ ਚਲਾ ਸਕਣਗੇ। ਇਹ ਸਕੂਟਰ ਸ਼ਹਿਰ ਦੀਆਂ ਛੋਟੀਆਂ ਗਲੀਆਂ ਅਤੇ ਬਾਈਕ ਲੇਨਸ ਉਪਰ ਚਲਾਏ ਜਾ ਸਕਣਗੇ। ਵੈਨਕੂਵਰ ਸਿਟੀ ਕੌਂਸਲ ਨੇ ਪ੍ਰਾਈਵੇਟ ਮਲਕੀਅਤ ਵਾਲੇ ਕਿਕ ਸਕੂਟਰ ਨੂੰ ਇਹ ਮਨਜ਼ੂਰੀ ਦਿੰਦਿਆਂ ਕਿਹਾ ਹੈ ਕਿ ਅਜਿਹੇ ਸਕੂਟਰ ਚਾਲਕਾਂ ਨੂੰ ਸਾਈਕਲ ਸਵਾਰਾਂ ਲਈ ਜਾਰੀ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ 16 ਸਾਲ ਤੋਂ ਵੱਡੀ ਉਮਰ ਦੇ ਲੋਕ ਹੀ ਇਹ ਸਕੂਟਰ ਚਲਾਉਣ ਦੇ ਯੋਗ ਹੋਣਗੇ। ਇਨ੍ਹਾਂ ਸਕੂਟਰਾਂ ਦੀ ਵੱਧ ਤੋਂ ਵੱਧ ਰਫ਼ਤਾਰ 24 ਕਿਲੋਮੀਟਰ ਪ੍ਰਤੀ ਘੰਟਾ ਨਿਸ਼ਚਿਤ ਕੀਤੀ ਗਈ ਹੈ ਪਰ ਡਰਾਈਵਰ ਲਾਇਸੰਸ ਜਾਂ ਇੰਸ਼ੋਰੈਂਸ ਦੀ ਲੋੜ ਨਹੀਂ ਹੋਵੇਗੀ। ਵੈਨਕੂਵਰ ਸਿਟੀ ਕੌਂਸਲ ਦੇ ਮੇਅਰ ਕੈਨੇਡੀ ਸਟੀਵਰਟ ਨੇ ਕਿਹਾ ਕਿ ਇਸ ਪਾਈਲਟ ਪ੍ਰੋਜੈਕਟ ਤਹਿਤ ਪਬਲਿਕ ਸੇਫਟੀ ਨੂੰ ਮੁੱਖ ਰੱਖਿਆ ਗਿਆ ਹੈ।
ਇਹ ਪਾਈਲਟ ਪ੍ਰੋਜੈਕਟ 5 ਅਪ੍ਰੈਲ 2024 ਤੱਕ ਜਾਰੀ ਰਹਿਣ ਦੀ ਉਮੀਦ ਜ਼ਾਹਿਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵੈਨਕੂਵਰ ਤੋਂ ਇਲਾਵਾ ਕੈਲੋਨਾ, ਵਰਨਨ, ਪੱਛਮੀ ਵੈਨਕੂਵਰ ਅਤੇ ਉੱਤਰੀ ਵੈਨਕੂਵਰ ਸ਼ਹਿਰਾਂ ’ਚ ਵੀ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

Share