ਵੈਨਕੂਵਰ ‘ਚ ਨਸ਼ੀਲੇ ਪਦਾਰਥਾਂ ਸਮੇਤ ਪੰਜਾਬਣ ਤੇ ਉਸ ਦਾ ਸਾਥੀ ਗ੍ਰਿਫ਼ਤਾਰ

257
Share

-10 ਕਿਲੋ ਫੈਂਟਾਨਲ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ
-ਕੌਮਾਂਤਰੀ ਬਾਜ਼ਾਰ ‘ਚ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 15 ਲੱਖ ਡਾਲਰ
ਐਬਸਟਫੋਰਡ, 5 ਅਗਸਤ (ਪੰਜਾਬ ਮੇਲ)- ਵੈਨਕੂਵਰ ਦੀ ਪੁਲਿਸ ਨੇ 30 ਸਾਲਾ ਪੰਜਾਬਣ ਜੇਨੀਅਲ ਸੰਧੂ ਤੇ ਉਸ ਦੇ 33 ਸਾਲਾ ਸਾਥੀ ਕੋਡੀ ਟਿਮੋਥੀ ਕੈਸੇ ਨੂੰ 10 ਕਿੱਲੋ ਫੈਂਟਾਨਲ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਕੌਮਾਂਤਰੀ ਮੰਡੀ ਵਿਚ ਕੀਮਤ 15 ਲੱਖ ਡਾਲਰ ਭਾਵ ਪੌਣੇ 8 ਕਰੋੜ ਰੁਪਏ ਬਣਦੀ ਹੈ। ਵੈਨਕੂਵਰ ਪੁਲਿਸ ਦੇ ਸਾਰਜੈਂਟ ਐਰਨ ਰੋਇਡ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੀਮੋਰ ਨੇ ਡੇਵੀ ਸਟ੍ਰੀਟ ਦੇ ਨੇੜੇ ਇਕ ਇਮਾਰਤ ‘ਚ ਵੱਡੀ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦਾ ਨਾਜਾਇਜ਼ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ‘ਸਰਚ ਵਾਰੰਟ’ ਲੈ ਕੇ ਉਕਤ ਇਮਾਰਤ ਦੀ ਜਦੋਂ ਤਲਾਸ਼ੀ ਲਈ, ਤਾਂ ਉੱਥੇ ਨੀਲੇ, ਹਰੇ ਤੇ ਜ਼ਾਮਨੀ ਰੰਗ ਦੀ ਫੈਂਟਾਨਿਲ, ਕਾਰਫੋਟਾਨਿਲ, ਮੈਧਾਮੈਟਾਈਨ ਤੇ ਹੈਰੋਇਨ ਸਮੇਤ ਜੇਨੀਅਲ ਸੰਧੂ ਤੇ ਕੋਡੀ ਟਿਮੋਥੀ ਕੈਸੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਇਕ ਵੱਡੀ ਡਰੱਗ ਲੈਬ ਚਲਾਉਂਦੇ ਸਨ। ਇਨ੍ਹਾਂ ਦੋਵਾਂ ‘ਤੇ ਨਸ਼ੀਲੇ ਪਦਾਰਥ ਬਣਾਉਣ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਚਾਰਜ ਲਾਏ ਗਏ ਹਨ। ਸਾਰਜੈਂਟ ਐਰਨ ਰੋਇਡ ਨੇ ਕਿਹਾ ਕਿ ਪੁਲਿਸ ਵਲੋਂ ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਫੜਨ ਨਾਲ ਸੈਂਕੜੇ ਲੋਕਾਂ ਦੀਆਂ ਜਾਨਾਂ ਬਚ ਗਈਆਂ ਹਨ।


Share