‘ਵੈਕਸੀਨ ਪਾਸਪੋਰਟ’ ਲਾਂਚ ਕਰਨ ਵਾਲਾ ਨਿਊਯਾਰਕ ਬਣਿਆ ਅਮਰੀਕਾ ਦਾ ਪਹਿਲਾ ਸੂਬਾ

427
Share

ਨਿਊਯਾਰਕ, 1 ਅਪ੍ਰੈਲ (ਪੰਜਾਬ ਮੇਲ)- ਨਿਊਯਾਰਕ ਅਮਰੀਕਾ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਸੇ ‘ਵੈਕਸੀਨ ਪਾਸਪੋਰਟ’ ਲਾਂਚ ਕਰ ਦਿੱਤਾ ਹੈ। ਇਸ ਵੈਕਸੀਨ ਪਾਸਪੋਰਟ ਦੀ ਵਰਤੋਂ ਕਿਸੇ ਜਾਂ ਕੁਝ ਥਾਵਾਂ ’ਤੇ ਜਾਣ ਲਈ ਕੀਤੀ ਜਾਵੇਗੀ।
ਇਕ ਐਕਸੈਲੀਅਰ ਪਾਸ ’ਚ ਕਿਹਾ ਗਿਆ ਕਿ ਪਾਸਪੋਰਟ ਇਕ ਫੋਨ ਐਪ ’ਤੇ ਇਕ ਕਿਊ. ਆਰ. ਕੋਡ ਦੇ ਰੂਪ ਵਿਚ ਉਪਲੱਬਧ ਹੋਵੇਗਾ। ਇਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਸਕੈਨ ਵਾਲਾ ਵਿਅਕਤੀ ਕੋਰੋਨਾ ਵੈਕਸੀਨ ਲੈ ਚੁੱਕਿਆ ਹੈ। ਗਵਰਨਰ ਐਂਡਿ੍ਰਊ ਕਿਊਮੋ ਵੱਲੋਂ ਇਸ ਦਾ ਅਧਿਕਾਰਤ ਐਲਾਨ ਸ਼ੁੱਕਰਵਾਰ ਨੂੰ ਕੀਤੇ ਜਾਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਪਾਸਪੋਰਟ ਦੀ ਵਰਤੋਂ ਮਨੋਰੰਜਨ ਵਾਲੀਆਂ ਥਾਵਾਂ ’ਤੇ ਕੀਤੀ ਜਾਵੇਗੀ ਅਤੇ ਵਿਆਹਾਂ ਵਰਗੇ ਪ੍ਰੋਗਰਾਮਾਂ ’ਚ ਲੋਕਾਂ ਦੀ ਗਿਣਤੀ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਡੈਨਮਾਰਕ ਸਣੇ ਕਈ ਮੁਲਕਾਂ ਨੇ ਵੈਕਸੀਨ ਪਾਸਪੋਰਟ ਨੂੰ ਲਾਗੂ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਖਬਰ ਮੁਤਾਬਕ ਵੈਕਸੀਨ ਪਾਸਪੋਰਟ ਦੀ ਐਪਲੀਕੇਸ਼ਨ ਨੂੰ ਸੂਬੇ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ ਅਤੇ ਆਈ. ਬੀ. ਐੱਮ. ਦੇ ਡਿਜੀਟਲ ਹੈਲਥ ਪਾਸ ਪਲੇਟਫਾਰਮ ’ਤੇ ਬਣਾਇਆ ਗਿਆ ਹੈ। ਦੱਸ ਦਈਏ ਕਿ ਅਮਰੀਕਾ ਵਿਚ ਇਕ ਦਿਨ ਵਿਚ ਕਰੀਬ 2 ਮਿਲੀਅਨ ਲੋਕਾਂ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ ਤਾਂ ਜੋ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਜਾਰੀ ਕੀਤੇ ਗਏ ਨਵੇਂ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਹ ਸਪੱਸ਼ਟ ਨਹੀਂ ਹੈ ਕਿ ਵੈਕਸੀਨ ਪਾਸਪੋਰਟ ਦੇਸ਼ ਭਰ ਵਿਚ ਵਿਕਸਤ ਕੀਤੇ ਜਾਣਗੇ ਜਾਂ ਬਹੁਤੇ ਅਮਰੀਕੀ ਲੋਕ ਇਸ ਨੂੰ ਸਵੀਕਾਰ ਕਰਨਗੇ ਕਿਉਂਕਿ ਕਈ ਲੋਕ ਅਜੇ ਵੀ ਕੋਰੋਨਾ ਦੀ ਵੈਕਸੀਨ ਲੁਆਉਣ ਲਈ ਰਾਜ਼ੀ ਨਹੀਂ ਹਨ। ਕੋਰੋਨਾ ਦੀ ਨਵੀਂ ਲਹਿਰ ਨੂੰ ਦੇਖਦੇ ਹੋਏ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਪੂਰੇ ਮੁਲਕ ਵਿਚ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਸੀ ਅਤੇ ਕੋਰੋਨਾ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਸੀ।

Share