ਵਿਸਾਖੀ ਨੂੰ ਮੁੱਖ ਰੱਖਕੇ ਪੀਸੀਏ  ਵੱਲੋਂ  ਗੁਰਦਵਾਰਾ  ਸਿੰਘ ਸਭਾ ਵਿਖੇ ਵਿਸ਼ੇਸ਼ ਦੀਵਾਨ ਸਜਾਏ  ਗਏ

194
Share

ਭਾਈ ਸਰਬਜੀਤ ਸਿੰਘ ਧੂੰਦਾ ਨੇ ਉਚੇਚੀ ਹਾਜ਼ਰੀ ਭਰੀ, ਉਨ੍ਹਾਂ ਦਾ ਪੀਸੀਏ ਵੱਲੋ ਗੋਲ਼ਡ ਮੈਡਲ ਨਾਲ ਸਨਮਾਨ

ਫਰਿਜ਼ਨੋਂ (ਕੈਲੇਫੋਰਨੀਆਂ), 11 ਅਪ੍ਰੈਲ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਸਮੂਹ ਮੈਂਬਰ ਜਿਹੜੇ ਕਿ ਸਮੇ ਸਮੇ ਸਿਰ ਉਸਾਰੂ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਉਣ ਕਰਕੇ ਸਦਾ ਚਰਚਾ ਵਿੱਚ ਰਹਿੰਦੇ ਹਨ, ਵੱਲੋਂ ਵਿਸਾਖੀ ਦੇ ਮੌਕੇ ਨੂੰ ਮੁਖ ਰੱਖਕੇ ਖ਼ਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਸਥਾਨਿਕ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਸਜਾਏ ਗਏ।  ਇਹਨਾਂ ਦੀਵਾਨਾ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ  ਸਰਬਜੀਤ  ਸਿੰਘ ਧੂੰਦਾ ਉਚੇਚੇ  ਤੌਰ  ਤੇ ਹਾਜ਼ਰੀ ਭਰਨ ਲਈ ਪਹੁੰਚੇ  ਹੋਏ ਸਨ ਅਤੇ ਇਹਨਾਂ ਦੀਵਾਨਾ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਿਧਾਂਤ ਤੋਂ ਜਾਣੂ ਕਰਵਾਉਣਾ ਅਤੇ ਸੰਗਤਾ ਨੂੰ ਸਿੱਖੀ ਨਾਲ ਜੋੜਨਾ ਹੈ। ਇਹਨਾਂ ਦੀਵਾਨਾਂ ਵਿੱਚ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਸ਼ਬਦ ਗੁਰੂ ਦੀ ਵਿਚਾਰ ਭਾਈ  ਸਰਬਜੀਤ  ਸਿੰਘ ਧੂੰਦਾ ਕੋਲੋ ਸਰਵਣ ਕੀਤੀ। ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਦੀਵਾਨਾ ਵਿੱਚ ਹਾਜ਼ਰੀ ਭਰਕੇ ਸੰਗਤ ਨੂੰ ਵਹਿਮਾਂ ਭਰਮਾ ਦਾ ਪੱਲ੍ਹਾ ਛੱਡਕੇ ਗੁਰੂ ਸ਼ਬਦ ਤੇ ਪਹਿਰਾ ਦੇਣ ਦੀ ਪੁਰਜ਼ੋਰ ਅਪੀਲ ਕੀਤੀ।ਇਸ ਮੌਕੇ ਉਹਨਾਂ ਕਲਾਕਾਰ ਵੀਰਾ ਨੂੰ ਵੀ ਚੰਡੀਗੜ ਦੇ ਮਸਲੇ ਤੇ ਖੁਲ੍ਹਕੇ ਬੋਲਣ ਦੀ ਬੇਨਤੀ ਕੀਤੀ। ਉਹਨਾਂ ਦਰਬਾਰ ਸਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ ਚੇ ਲੱਗੇ ਬੈਂਨ ਤੇ ਬੋਲਦਿਆਂ ਕਿਹਾ ਕਿ ਬੀਬੀਆਂ ਨੂੰ ਆਪਣੇ ਹੱਕ ਆਪ ਲੈਣੇ ਪੈਣੇ ਨੇ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਅਖੌਤੀ ਲੀਡਰ ਤੇ ਕੱਚ ਘਰੜ ਵਿਦਵਾਨ ਬਹੁਤ ਭੰਬਲ ਭੂਸਾ ਫਿਲਾ ਰਹੇ ਹਨ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੈਸਾਖ ਮਹੀਨਾ, ਭਾਵ ਕਿ ਅਪ੍ਰੈਲ ਮਹੀਨੇ ਦਾ ਹੈ, ਜਦੋਂਕਿ ਇਹ ਨਵੰਬਰ ਵਿੱਚ ਮਨਾਇਆ ਜਾਂਦਾ ਹੈ, ਜਿਹੜਾ ਕਿ ਗਲਤ ਹੈ। ਉਹਨਾਂ ਕਿਹਾ ਕਿ ਪੁਰੇਵਾਲ ਸਾਬ੍ਹ ਨੇ ਬੜੀ ਮਿਹਨਤ ਨਾਲ ਨਿਰੋਲ ਨਾਨਕਸ਼ਾਹੀ ਕਲੰਡਰ ਤਿਆਰ ਕੀਤਾ ਸੀ, ਪਰ ਜਾਣ-ਬੁੱਝਕੇ ਉਸਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਪੀਸੀਏ ਮੈਂਬਰਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਕਿਸਾਨੀ ਸੰਘਰਸ਼ ਵਿੱਚ ਪਾਏ ਯੋਗਦਾਨ ਬਦਲੇ ਗੋਡਲ ਮੈਡਲ ਨਾਲ ਸਨਮਾਨਿਤ ਕੀਤਾ । ਇਸ ਮੌਕੇ ਗੁਰੂ-ਘਰ ਦੇ ਹਜ਼ੂਰੀ ਰਾਗੀ ਡਾਕਟਰ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ-ਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸਟੇਜ ਸੰਚਾਲਨ ਗੁਰੂਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਬਾਖੂਬੀ ਕੀਤਾ । ਪੂਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਅਤੇ ਸਾਰੇ ਦੀਵਾਨਾ ਦੀ ਵੀਡੀਓ ਰਿਕਾਰਡਿੰਗ ਅਤੇ ਫੋਟੋਗ੍ਰਾਫੀ ਓਮਨੀ ਵੀਡੀਓ ਵਾਲੇ ਸਿਆਰਾ ਸਿੰਘ ਢੀਡਸਾ ਬੇਕਰਸਫੀਲਡ ਵਾਲਿਆ ਨੇ ਕੀਤੀ। ਪੀਸੀਏ ਵੱਲੋ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਲੰਗਰ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਅਤੇ ਸਾਥੀਆਂ ਨੇ ਤਨਦੇਹੀ ਨਾਲ ਕੀਤੀ।

Share