ਵਿਸ਼ਵ ਮਾਨਵ ਰੁਹਾਨੀ ਕੇਂਦਰ ਨੇ ਪੀਜੀਆਈ ਨੂੰ ਮੈਡੀਕਲ ਉਪਕਰਣ ਕੀਤੇ ਦਾਨ

810
Share

ਚੰਡੀਗੜ੍ਹ, 7 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਵਿਸ਼ਵ ਮਾਨਵ ਰੁਹਾਨੀ ਕੇਂਦਰ ਨੇ ਅੱਜ ਚੰਡੀਗੜ੍ਹ ਵਿਖੇ ਪੀ.ਜੀ.ਆਈ. ਦੇ ਡਾਇਰਕੈਟਰ ਜਗਤ ਰਾਮ ਨੂੰ ਮੈਡੀਕਲ ਕਿੱਟਜ਼, ਵੈਂਟੀਲੇਟਰ ਅਤੇ ਮਿਲਕ ਪਾਊਡਰ ਪੈਕਟ ਵਰਗੇ ਜ਼ਰੂਰੀ ਮੈਡੀਕਲ ਉਪਕਰਣ ਦਾਨ ਕੀਤੇ।
ਇਸ ਬਾਰੇ ਵਿਸ਼ਵ ਮਾਨਵ ਰੁਹਾਨੀ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਕੇਦਰ ਨੇ ਪੀ.ਜੀ.ਆਈ ਨੂੰ ਜ਼ਰੂਰੀ ਡਾਕਟਰੀ ਉਪਕਰਣ ਜਿਵੇਂ ਕਿ 1500 ਪੀਪੀਈ ਕਿੱਟਾਂ 2 ਵੈਂਟੀਲੇਟਰ ਅਤੇ 300 ਕਿੱਲੋ ਮਿਲਕ ਪਾਊਡਰ ਨੂੰ ਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਹਾਨੀ ਕੇਂਦਰ ਹਸਪਤਾਲਾਂ ਨੂੰ ਡਾਕਟਰੀ ਉਪਕਰਣ ਅਤੇ ਝੁੱਗੀ-ਝੌਂਪੜੀ ਦੇ ਲੋਕਾਂ ਨੂੰ ਖਾਣਾ/ਰਾਸ਼ਨ ਦੇ ਪੈਕੇਟ ਦਾਨ ਕਰਕੇ ਕੋਰੋਨਾ ਬਿਮਾਰੀ ਨਾਲ ਲੜਨ ਲਈ ਅਤੇ ਇਸ ਨਾਜੂਕ ਸਮੇਂ ਵਿਚ ਸਰਕਾਰ ਦਾ ਸਮਰਥਨ ਕਰ ਰਿਹਾ ਹੈ, ਜਿਸਦੀ ਅੱਜ ਦੀ ਘੜੀ ਵਿਚ ਬਹੁਤ ਜ਼ਰੂਰਤ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਰੁਹਾਨੀ ਕੇਂਦਰ ਭਵਿੱਖ ਵਿੱਚ ਵੀ ਦੇਸ਼ ਦੇ ਲੋਕਾਂ ਦੀ ਪਿਆਰ ਅਤੇ ਸਤਿਕਾਰ ਨਾਲ ਸੇਵਾ ਕਰਦਾ ਰਹੇਗਾ। ਰੁਹਾਨੀ ਕੇਂਦਰ ਚੈਰੀਟੇਬਲ ਗਤੀਵਿਧੀਆਂ ਦੁਆਰਾ ਮਨੁੱਖਤਾ ਦੀ ਸੇਵਾ ਕਰਕੇ ਪੂਰੀ ਸਿਰਜਣਾ ਲਈ ਪਿਆਰ ਅਤੇ ਸਤਿਕਾਰ ਨਾਲ ਪੂਰੀ ਤਰ੍ਹਾਂ ਸਮਰਪਿਤ ਹੈ।


Share