ਵਿਸਕਾਨਸਿਨ ਗੋਲੀਕਾਂਡ: ਨਸਲੀ ਤਲਖੀ ਵਾਲੇ ਮਾਹੌਲ ਦਰਮਿਆਨ ਰਿਪਬਲਿਕਨ ਆਗੂਆਂ ਵੱਲੋਂ ਪੁਲਿਸ ਦਾ ਬਚਾਅ

340
Share

ਪਾਰਟੀ ਆਗੂਆਂ ਨੇ ਲਾਕਾਨੂੰਨੀ ਲਈ ਡੈਮੋਕਰੈਟ ਆਗੂਆਂ ਸਿਰ ਦੋਸ਼ ਮੜਿਆ
ਵਾਸ਼ਿੰਗਟਨ, 28 ਅਗਸਤ (ਪੰਜਾਬ ਮੇਲ)- ਵਿਸਕਾਨਸਿਨ ‘ਚ ਐਤਵਾਰ ਨੂੰ ਪੁਲਿਸ ਵੱਲੋਂ ਸਿਆਹਫ਼ਾਮ ਨੌਜਵਾਨ ਨੂੰ ਮਾਰੀ ਗੋਲੀ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਣੇ ਨਸਲੀ ਤਲਖੀ ਵਾਲੇ ਮਾਹੌਲ ਦਰਮਿਆਨ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਪੁਲਿਸ ਦਾ ਜ਼ੋਰਦਾਰ ਬਚਾਅ ਕੀਤਾ ਹੈ। ਆਗੂਆਂ ਨੇ ਕਿਹਾ ਕਿ ਨਸਲੀ ਅਨਿਆਂ ਦੇ ਨਾਂ ‘ਤੇ ਕਿਸੇ ਨੂੰ ਵੀ ਕਾਨੂੰਨ ਹੱਥਾਂ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਰਟੀ ਆਗੂਆਂ ਨੇ ਰਿਪਬਲਿਕਨਾਂ ਦੀ ਕੌਮੀ ਕਨਵੈਨਸ਼ਨ ਦੀ ਤੀਜੀ ਰਾਤ ਆਪਣੇ ਸੰਬੋਧਨ ‘ਚ ਮੰਨਿਆ ਕਿ ਹਿੰਸਾ ਕਰਕੇ ਸ਼ਹਿਰਾਂ ਵਿਚ ਤਬਾਹੀ ਹੋਈ ਹੈ, ਪਰ ਜ਼ਿਆਦਾਤਰ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਵਕ ਰਹੇ। ਉਨ੍ਹਾਂ ਕਿਹਾ ਕਿ ਡੈਮੋਕਰੈਟਿਕ ਆਗੂ ਮੁਜ਼ਾਹਰਾਕਾਰੀਆਂ ਨੂੰ ਲਾਕਾਨੂੰਨੀ ਦੀ ਇਜਾਜ਼ਤ ਦੇ ਰਹੇ ਹਨ। ਉਪ ਰਾਸ਼ਟਰਪਤੀ ਮਾਈਕ ਪੈਂਸ, ਜੋ ਅਗਾਮੀ ਚੋਣਾਂ ਵਿਚ ਵੀ ਇਸੇ ਅਹੁਦੇ ਲਈ ਉਮੀਦਵਾਰ ਹਨ, ਨੇ ਕਿਹਾ, ‘ਅਮਰੀਕੀ ਲੋਕ ਇਹ ਜਾਣਦੇ ਹਨ ਕਿ ਅਸੀਂ ਆਪਣੇ ਸ਼ਹਿਰਾਂ ਤੇ ਕਸਬਿਆਂ ਵਿਚ ਜ਼ਿੰਦਗੀ ਦੇ ਮਿਆਰ ਨੂੰ ਸੁਧਾਰਨ ਲਈ ਪੁਲਿਸ ਤੇ ਅਫ਼ਰੀਕੀ ਅਮਰੀਕੀ ਗੁਆਂਢੀਆਂ ‘ਚੋਂ ਕਿਸੇ ਇਕ ਦੀ ਚੋਣ ਨਹੀਂ ਕਰਨੀ।’ ਪੈਂਸ ਨੇ ਇਸ ਮੌਕੇ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੂੰ ਵੀ ਨਿਸ਼ਾਨਾ ਬਣਾਇਆ। ਬੁਲਾਰਿਆਂ ਨੇ ‘ਬਲੈਕ ਲਾਈਵਜ਼ ਮੈਟਰ ਮੂਵਮੈਂਟ’ ਦਾ ਵੀ ਵਿਰੋਧ ਕੀਤਾ।


Share