ਵਿਸਕਾਨਸਿਨ ਗੁਰਦੁਆਰੇ ’ਤੇ ਹਮਲੇ ਦੀ 10ਵੀਂ ਵਰ੍ਹੇਗੰਢ ਮੌਕੇ ਬਾਇਡਨ ਵੱਲੋਂ ਹਿੰਸਾ ਖ਼ਿਲਾਫ਼ ਖੜ੍ਹੇ ਹੋਣ ਦਾ ਸੱਦਾ

19
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਵਿਚ ਬੰਦੂਕ ਹਿੰਸਾ ਨੂੰ ਘਟਾਉਣ ਅਤੇ ਮਾਰੂ ਹਥਿਆਰਾਂ ’ਤੇ ਪਾਬੰਦੀ ਲਗਾਉਣ ਦਾ ਸੱਦਾ ਦਿੰਦਿਆਂ ਨਸਲੀ ਹਿੰਸਾ ਦੀ ਨਿੰਦਾ ਕਰਦਿਆਂ ਇਸ ਖ਼ਿਲਾਫ਼ ਖੜ੍ਹੇ ਹੋਣ ਲਈ ਕਿਹਾ ਹੈ। ਸਾਲ 2012 ਵਿਚ ਵਿਸਕਾਨਸਿਨ ਦੇ ਗੁਰਦੁਆਰੇ ਵਿਚ ਨਸਲੀ ਹਮਲੇ ਦੀ 10ਵੀਂ ਬਰਸੀ ਮੌਕੇ ਉਨ੍ਹਾਂ ਇਹ ਗੱਲ ਕਹੀ। 5 ਅਗਸਤ 2012 ਨੂੰ ਓਕ ਕ੍ਰੀਕ ਗੁਰਦੁਆਰੇ ਦੇ ਅੰਦਰ ਗੋਰੇ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ। ਸਾਲ 2020 ਵਿਚ ਸੱਤਵਾਂ ਵਿਅਕਤੀ, ਜੋ ਗੰਭੀਰ ਜ਼ਖ਼ਮੀ ਸੀ, ਦੀ ਮੌਤ ਹੋ ਗਈ ਸੀ। ਰਾਸ਼ਟਰਪਤੀ ਨੇ ਬਿਆਨ ’ਚ ਕਿਹਾ, ‘ਓਕ ਕ੍ਰੀਕ ਗੋਲੀਬਾਰੀ ਸਾਡੇ ਦੇਸ਼ ਦੇ ਇਤਿਹਾਸ ਵਿਚ ਸਿੱਖ ਅਮਰੀਕੀਆਂ ’ਤੇ ਸਭ ਤੋਂ ਘਾਤਕ ਹਮਲਾ ਸੀ। ਦੁਖਦਾਈ ਗੱਲ ਇਹ ਹੈ ਕਿ ਪਿਛਲੇ ਦਹਾਕੇ ਵਿਚ ਸਾਡੇ ਦੇਸ਼ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਆਮ ਹੋ ਗਏ ਹਨ। ਇਨ੍ਹਾਂ ਰੋਕਣਾ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਹੈ।’

Share