ਵਿਸਕਾਨਸਨ ’ਚ ਦਾਰੂ ਦੇ ਅਹਾਤੇ ’ਚ ਚੱਲੀਆਂ ਗੋਲੀਆਂ ਨਾਲ ਤਿੰਨ ਮੌਤਾਂ

445
Share

ਵਿਸਕਾਨਸਨ, 18 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੂਬੇ ਵਿਸਕਾਨਸਨ ’ਚ ਦਾਰੂ ਦੇ ਅਹਾਤੇ ’ਚ ਚੱਲੀਆਂ ਗੋਲੀਆਂ ਨਾਲ ਤਿੰਨ ਜਣੇ ਮਾਰੇ ਗਏ ਹਨ। ਇਸ ਘਟਨਾ ’ਚ ਦੋ ਗੰਭੀਰ ਜ਼ਖ਼ਮੀ ਵੀ ਹੋਏ ਹਨ। ਕਿਨੋਸ਼ਾ ਕਾਊਂਟੀ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਐਤਵਾਰ ਸਵੇਰੇ ਸੋਮਰਸ ਪਿੰਡ ਦੇ ਅਹਾਤੇ ’ਚ ਵਾਪਰੀ। ਗੋਲੀ ਚਲਾਉਣ ਵਾਲਾ ਅਜੇ ਤੱਕ ਫੜਿਆ ਨਹੀਂ ਗਿਆ। ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਗੋਲੀਆਂ ਮਿੱਥ ਕੇ ਕੁਝ ਵਿਅਕਤੀਆਂ ਵੱਲ ਹੀ ਚਲਾਈਆਂ ਗਈਆਂ ਹਨ। ਇਸੇ ਦੌਰਾਨ ਨੇਬਰਾਸਕਾ ਦੇ ਇਕ ਮਾਲ ’ਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਮਹਿਲਾ ਜ਼ਖ਼ਮੀ ਹੋ ਗਈ।

Share