ਵਿਸ਼ਾਖਾਪਟਨਮ ‘ਚ ਜ਼ਹਿਰੀਲੀ ਗੈਸ ਲੀਕ, 8 ਦੀ ਮੌਤ

806
ਆਂਧਰਾ ਪ੍ਰਦੇਸ਼, 7 ਮਈ (ਪੰਜਾਬ ਮੇਲ)- ਕੋਰੋਨਾ ਤੋਂ ਹਾਲੇ ਤਕ ਉਭਰੇ ਨਹੀਂ ਉਤੋਂ ਹੋਰ ਮੁਸੀਬਤ ਆਣ ਪਈ ਹੈ। ਅੱਜ ਵਿਸ਼ਾਖਾਪਟਨਮ ‘ਚ ਸਥਿਤ ਐੱਲ. ਜੀ. ਪਾਲੀਮਾਰ ਇੰਡਸਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋ ਗਈ ਜਿਸ ਕਾਰਨ 8 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਬੇਹੋਸ਼। ਵੀਰਵਾਰ ਸਵੇਰੇ ਪੂਰੇ ਸ਼ਹਿਰ ‘ਚ ਤਣਾਅਪੂਰਨ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਗੈਸ ਲੀਕ ਹੋਣ ਨਾਲ ਲੋਕ ਸੜਕਾਂ ‘ਤੇ ਹੀ ਡਿਗਣ ਲੱਗ ਪਏ। ਖੈਰ ਰਿਸਾਅ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਨੇ ਫੈਕਟਰੀ ਨੇੜਲੀਆਂ ਥਾਵਾਂ ਨੂੰ ਖਾਲੀ ਕਰਵਾ ਲਿਆ ਹੈ। ਗੈਸ ਚੜ•ਣ  ਨਾਲ ਲੋਕ ਸਿਰ ਦਰਦ, ਉਲਟੀ ਅਤੇ ਸਾਹ ਲੈਣ ‘ਚ ਤਕਲੀਫ ਮਹਿਸੂਸ ਕਰਨ ਲੱਗੇ ਅਤੇ ਹਸਪਤਾਲ ਵੀ ਪੁਜਣ ਲੱਗੇ ਸਨ। ਗੈਸ ਲੀਕ ਹੋਣ ਦੀ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।