ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਮਾਮਲੇ ‘ਤੇ ਦੁਨੀਆਂ ਨੂੰ ਪਾਕਿਸਤਾਨ ਤੋਂ ਸਬਕ ਲੈਣ ਲਈ ਕਿਹਾ

543
Share

ਭਾਰਤ ਅੰਦਰ ਇਕ ਦਿਨ ‘ਚ ਕਰੋਨਾ ਦੇ 94372 ਮਰੀਜ਼ ਤੇ ਪਾਕਿਸਤਾਨ ‘ਚ ਸਿਰਫ਼ 526 ਕੇਸ
ਨਵੀਂ ਦਿੱਲੀ/ਇਸਲਾਮਾਬਾਦ, 13 ਸਤੰਬਰ (ਪੰਜਾਬ ਮੇਲ)- ਭਾਰਤ ‘ਚ ਇਕ ਦਿਨ ਦੌਰਾਨ ਕਰੋਨਾ ਦੇ ਤਾਜ਼ਾ 94372 ਕੇਸ ਸਾਹਮਣੇ ਆਉਣ ਨਾਲ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 4754356 ਤੱਕ ਪੁੱਜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਅੱਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ‘ਚ 24 ਘੰਟਿਆਂ ਦੇ ਅੰਦਰ 1111 ਕਰੋਨਾ ਪੀੜਤਾਂ ਦੀ ਮੌਤ ਕਾਰਨ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 78586 ਹੋ ਗਈ ਹੈ। ਇਸ ਦੇ ਉਲਟ ਐਤਵਾਰ ਨੂੰ ਪਾਕਿਸਤਾਨ ‘ਚ ਕੋਰੋਨਾਵਾਇਰਸ ਦੇ ਸਿਰਫ਼ 526 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਸ ਨਾਲ ਉਥੇ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 301,481 ਹੋ ਗਈ ਹੈ ਅਤੇ ਕਰੋਨਾ ਕਾਰਨ ਸਿਰਫ਼ 6 ਲੋਕਾਂ ਦੀ ਮੌਤ ਹੋਣ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 6379 ਹੋ ਗਈ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ‘ਤੇ ਚੰਗੇ ਢੰਗ ਨਾਲ ਕਾਬੂ ਪਾਉਣ ਲਈ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਹੈ। ਇਸ ਵਿਸ਼ਵ ਸੰਗਠਨ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਜਿਸ ਢੰਗ ਨਾਲ ਕਰੋਨਾ ‘ਤੇ ਕਾਬੂ ਪਾਇਆ ਹੈ, ਉਸ ਤੋਂ ਦੁਨੀਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ।


Share