ਵਿਸ਼ਵ ਭਰ ’ਚ 19.40 ਕਰੋੜ ਤੋਂ ਵੱਧ ਲੋਕ ਕਰੋਨਾ ਨਾਲ ਹੋਏ ਪੀੜਤ

225
Share

-41.58 ਲੱਖ ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤਾਂ
ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਗਲੋਬਲ ਪੱਧਰ ’ਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਜਾਰੀ ਹੈ। ਇਸ ਦੇ ਬਾਵਜੂਦ ਦੁਨੀਆਂ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਦੁਨੀਆਂ ਭਰ ’ਚ ਕੋਰੋਨਾ ਇਨਫੈਕਸ਼ਨ ਦੇ 19.40 ਕਰੋੜ ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਇਲਾਵਾ 41.58 ਲੱਖ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ-ਪੂਰਬੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਨੇ ਐਤਵਾਰ ਨੂੰ ਕੋਰੋਨਾ ਦੇ ਨਵੇਂ ਪੀੜਤਾਂ ਦੇ ਮਾਮਲੇ ’ਚ ਪੂਰੀ ਦੁਨੀਆਂ ਨੂੰ ਪਿੱਛੇ ਛੱਡ ਦਿੱਤਾ।
ਵਰਲਡਓਮੀਟਰ ਦੇ ਬੀਤੇ ਐਤਵਾਰ ਦੇ ਅੰਕੜਿਆਂ ਅਨੁਸਾਰ ਇੰਡੋਨੇਸ਼ੀਆ ’ਚ ਕੋਰੋਨਾ ਦੇ 48,416 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਦੁਨੀਆਂ ਭਰ ਵਿਚ ਸਭ ਤੋਂ ਵੱਧ ਹਨ। ਇਸ ਦੌਰਾਨ ਬ੍ਰਾਜ਼ੀਲ ’ਚ 38 ਹਜ਼ਾਰ, ਭਾਰਤ ’ਚ ਸਾਢੇ 39 ਹਜ਼ਾਰ ਤੋਂ ਵੱਧ ਮਾਮਲੇ ਅਤੇ ਅਮਰੀਕਾ ’ਚ ਸਾਢੇ 37 ਹਜ਼ਾਰ ਨਵੇਂ ਕੋਰੋਨਾ ਪੀੜਤ ਮਿਲੇ ਹਨ। ਕੋਰੋਨਾ ਦਾ ਨਵਾਂ ਗੜ੍ਹ ਬਣ ਕੇ ਉਭਰੇ ਇੰਡੋਨੇਸ਼ੀਆ ’ਚ ਰੋਜ਼ਾਨਾ ਮੌਤ ਦੇ ਮਾਮਲੇ ਸਿਖਰ ’ਤੇ ਹਨ। ਇੱਥੇ ਮਹਾਮਾਰੀ ਨਾਲ 24 ਘੰਟਿਆਂ ਵਿਚ 1415 ਲੋਕਾਂ ਦੀ ਮੌਤ ਹੋਈ, ਜਦਕਿ ਇਹ ਅੰਕੜਾ ਬ੍ਰਾਜ਼ੀਲ ’ਚ 1080, ਰੂਸ ਵਿਚ 799 ਅਤੇ ਭਾਰਤ ਵਿਚ 535 ਰਿਹਾ। ਭਾਵੇਂਕਿ ਕੁੱਲ ਪੀੜਤਾਂ ਦੇ ਲਿਹਾਜ਼ ਨਾਲ ਇੰਡੋਨੇਸ਼ੀਆ ਹਾਲੇ ਕੋਰੋਨਾ ਪ੍ਰਭਾਵਿਤ ਸਿਖਰਲੇ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ। ਇੰਡੋਨੇਸ਼ੀਆ ਵਿਚ ਹੁਣ ਤੱਕ 312 ਲੱਖ ਲੋਕ ਪੀੜਤ ਹੋਏ ਹਨ ਅਤੇ 92 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।
ਦੁਨੀਆਂ ਭਰ ’ਚ ਹੁਣ ਤੱਕ 19,40,92,488 ਕਰੋੜ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਇਨ੍ਹਾਂ ਵਿਚੋਂ 41.68 ਲੋਕਾਂ ਦੀ ਜਾਨ ਗਈ ਹੈ, ਜਦਕਿ 17.64 ਕਰੋੜ ਤੋਂ ਵੱਧ ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਫਿਲਹਾਲ 137 ਕਰੋੜ ਲੋਕਾਂ ਦਾ ਇਲਾਜ ਜਾਰੀ ਹੈ। ਇਨ੍ਹਾਂ ਵਿਚੋਂ 136 ਕਰੋੜ ਲੋਕਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਹਨ, ਜਦਕਿ 83,859 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੀਤੇ ਐਤਵਾਰ ਤੱਕ ਦੁਨੀਆਂ ’ਚ 3,841,936,983 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।

Share