ਵਿਸ਼ਵ ਭਰ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ; 17 ਹਜ਼ਾਰ ਤੋਂ ਵੱਧ ਹੋਈਆਂ ਮੌਤਾਂ

719
Share

  • 4 ਲੱਖ ਦੇ ਕਰੀਬ ਲੋਕ ਵਾਇਰਸ ਤੋਂ ਪੀੜਤ;
    -1 ਲੱਖ ਤੋਂ ਜ਼ਿਆਦਾ ਲੋਕ ਇਲਾਜ ਤੋਂ ਬਾਅਦ ਹੋਏ ਠੀਕ

    ਜਨੇਵਾ, 25 ਮਾਰਚ (ਪੰਜਾਬ ਮੇਲ)- ਵਿਸ਼ਵ ਭਰ ‘ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਕਰੀਬ 17226 ਮੌਤਾਂ ਹੋ ਚੁੱਕੀਆਂ ਹਨ ਜਦਕਿ 4 ਲੱਖ ਦੇ ਕਰੀਬ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਇਸ ਤੋਂ ਇਲਾਵਾ 1 ਲੱਖ 3710 ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ। ਦੁਨੀਆਂ ਦੇ ਹਰੇਕ ਮੁਲਕ ‘ਚ ਫੈਲ ਚੁੱਕੇ ਇਸ ਵਾਇਰਸ ਨਾਲ ਸਭ ਤੋਂ ਵੱਧ 6077 ਲੋਕ ਇਟਲੀ ‘ਚ ਮਾਰੇ ਗਏ ਹਨ। ਇਸ ਤੋਂ ਇਲਾਵਾ ਚੀਨ ‘ਚ 3277, ਸਪੇਨ ‘ਚ ਪਿਛਲੇ 24 ਘੰਟਿਆਂ ‘ਚ 514 ਮੌਤਾਂ ਨਾਲ 2696 ਤੇ ਈਰਾਨ ‘ਚ 1934 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਮਰੀਕਾ ‘ਚ 582 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਫਰਾਂਸ ‘ਚ 1100, ਇੰਗਲੈਂਡ ‘ਚ 335 ਤੇ ਨੀਦਰਲੈਂਡ ‘ਚ 276 ਲੋਕਾਂ ਦੀ ਮੌਤ ਹੋ ਗਈ ਹੈ।
    ਇਟਲੀ ‘ਚ ਕੋਰੋਨਾ ਵਾਇਰਸ ਨਾਲ 743 ਹੋਰ ਮੌਤਾਂ ਹੋ ਜਾਣ ਕਾਰਨ ਇੱਥੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6820 ਹੋ ਗਈ ਹੈ, ਜਦੋਂਕਿ ਪੀੜਤਾਂ ਦੀ ਗਿਣਤੀ 69176 ਤੱਕ ਪਹੁੰਚ ਗਈ ਹੈ। ਪਿਛਲੇ ਕੁੱਝ ਘੰਟਿਆਂ ‘ਚ ਇੱਥੇ 52 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਬਿਮਾਰੀ ਤੋਂ 8326 ਲੋਕ ਠੀਕ ਵੀ ਹੋਏ ਹਨ
    ਉਧਰ ਚੀਨ ‘ਚ ਪਿਛਲੇ ਕੁੱਝ ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 78 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 74 ਲੋਕ ਵਿਦੇਸ਼ ਤੋਂ ਆਏ ਹਨ। ਨਵੇਂ ਮਾਮਲਿਆਂ ਤੋਂ ਬਾਅਦ ਚੀਨ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿ ਲਾਗ ਦਾ ਦੂਜਾ ਪੜਾਅ ਨਾ ਸ਼ੁਰੂ ਹੋ ਜਾਵੇ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ ਸੋਮਵਾਰ ਨੂੰ ਚੀਨ ਦੇ ਹੁਬੇਈ ਸੂਬੇ ‘ਚ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ‘ਚ ਹੁਣ ਤੱਕ 3277 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 81177 ਲੋਕ ਪੀੜਤ ਹਨ।

ਕੋਰੋਨਾ ਦੀ ਜਾਂਚ ‘ਚ ਵਿਸ਼ਵ ਸਿਹਤ ਸੰਗਠਨ ਨੂੰ ਸ਼ਾਮਿਲ ਨਹੀਂ ਕਰੇਗਾ ਚੀਨ
ਨਵੀਂ ਦਿੱਲੀ, (ਪੰਜਾਬ ਮੇਲ)- ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਵਾਇਰਸ ਨੂੰ ਕਾਬੂ ਕਰਨ ਲਈ ਇਹ ਜਾਨਣਾ ਜ਼ਰੂਰੀ ਹੈ ਇਹ ਵਾਇਰਸ ਆਇਆ ਕਿਥੋਂ? ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਗੌਡਨ ਗੇਲੀਆ ਨੇ ਇਕ ਬਿਆਨ ‘ਚ ਕਿਹਾ ਹੈ ਕਿ ਚੀਨ ਦੀ ਸਰਕਾਰ ਵੁਹਾਨ ‘ਚ ਕੋਰੋਨਾ ਵਇਰਸ ਦੇ ਫੈਲਾਅ ਦੇ ਅਸਲ ਕਾਰਨਾਂ ਦੀ ਜਾਂਚ ‘ਚ ਲੱਗੀ ਹੋਈ ਹੈ ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੂੰ ਇਸ ਜਾਂਚ ‘ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਸ ਦੀ ਜਾਂਚ ‘ਚ ਅਸੀਂ ਚੀਨ ਸਰਕਾਰ ਦੀ ਮਦਦ ਕਰਨ ਲਈ ਬੇਹੱਦ ਉਤਸੁਕ ਹਾਂ। ਚੀਨ ਦੀ ਸਰਕਾਰ ਵੁਹਾਨ ‘ਚ ਕੋਰੋਨਾ ਵਾਇਰਸ ਫੈਲਣ ਦੀ ਖੋਜ਼ਬੀਨ ਕਰ ਰਹੀ ਹੈ, ਪਰ ਦੁਨੀਆਂ ਦੇ ਕਈ ਦੇਸ਼ ਚੀਨ ਦੀ ਇਸ ਜਾਂਚ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਹਨ।


Share