ਇਸਲਾਮਾਬਾਦ, 24 ਮਈ (ਪੰਜਾਬ ਮੇਲ)- ਵਿਸ਼ਵ ਬੈਂਕ ਨੇ ਚਾਰ ਸਾਲਾਂ ਬਾਅਦ ਪਾਕਿਸਤਾਨ ਦੇ ਬਜਟ ਸਹਾਇਤਾ ਨੂੰ ਬਹਾਲ ਕਰ ਦਿੱਤਾ ਹੈ। ਦੇਸ਼ ਨੂੰ ਕਰੋਨਾਵਾਇਰਸ ਮਹਾਮਾਰੀ ਨਾਲ ਲੜਨ ਲਈ 50 ਕਰੋੜ ਡਾਲਰ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਹੈ। ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਦੇ ਬੋਰਡ ਨੇ ਇਹ ਕਰਜ਼ਾ ਪਾਸ ਕੀਤਾ।