ਵਿਸ਼ਵ ਪੱਧਰ ’ਤੇ ਇਸ ਮਹੀਨੇ ਦੇ ਸ਼ੁਰੂ ’ਚ ਰਿਕਾਰਡ 274 ਪੱਤਰਕਾਰ ਜੇਲ੍ਹਾਂ ’ਚ

460
Share

ਨਿਊਯਾਰਕ, 17 ਦਸੰਬਰ (ਪੰਜਾਬ ਮੇਲ)-ਵਿਸ਼ਵ ਪੱਧਰ ’ਤੇ ਇਸ ਮਹੀਨੇ ਦੇ ਸ਼ੁਰੂ ਵਿਚ ਰਿਕਾਰਡ 274 ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਕਰ ਕੇ ਜੇਲ੍ਹ ਜਾਣਾ ਪਿਆ। ਇਨ੍ਹਾਂ ਵਿਚੋਂ ਕਰੀਬ ਤਿੰਨ ਦਰਜਨ ਪੱਤਰਕਾਰਾਂ ’ਤੇ ‘ਗ਼ਲਤ ਖ਼ਬਰਾਂ’ ਦੇ ਦੋਸ਼ ਸਨ। ਇਹ ਦਾਅਵਾ ਪੱਤਰਕਾਰਾਂ ਦੀ ਰੱਖਿਆ ਸਬੰਧੀ ਕਮੇਟੀ ਨੇ ਕੀਤਾ। ਕਮੇਟੀ ਨੇ ਕਿਹਾ ਕਿ ਇਹ ਲਗਾਤਾਰ ਪੰਜਵਾਂ ਅਜਿਹਾ ਸਾਲ ਹੈ ਜਦੋਂ ਜੇਲ੍ਹ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ ਘੱਟੋ-ਘੱਟ 250 ਹੈ ਜੋ ਕਿ ਸਰਕਾਰਾਂ ਦੇ ਦਮਨਕਾਰੀ ਕਦਮਾਂ ਨੂੰ ਦਰਸਾਉਂਦੀ ਹੈ। ਪੱਤਰਕਾਰਾਂ ਨੂੰ ਜੇਲ੍ਹ ’ਚ ਰੱਖਣ ਦੇ ਮਾਮਲੇ ’ਚ ਚੀਨ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਤੁਰਕੀ ਤੇ ਮਿਸਰ ਦਾ ਨੰਬਰ ਆਉਂਦਾ ਹੈ। ਕਮੇਟੀ ਦਾ ਕਹਿਣਾ ਹੈ ਕਿ ਰਾਜਨੀਤਿਕ ਅਸ਼ਾਂਤੀ ਕਾਰਨ ਬੇਲਾਰੂਸ ਤੇ ਇਥੋਪੀਆ ਵਿਚ ਵੀ ਜੇਲ੍ਹ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ।

Share