ਵਿਸ਼ਵ ਦੇ ਹਰੇਕ 5ਵੇਂ ਵਿਅਕਤੀ ਦੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਵਧੇਰੇ ਖਤਰਾ

699
Share

ਲੰਡਨ, 17 ਜੂਨ (ਪੰਜਾਬ ਮੇਲ)- ਦੁਨੀਆ ਦਾ ਹਰੇਕ 5ਵਾਂ ਵਿਅਕਤੀ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹੈ। ਅਜਿਹਾ ਵਿਅਕਤੀ ਜੇਕਰ ਕੋਰੋਨਾਵਾਇਰਸ ਦੀ ਚਪੇਟ ਵਿਚ ਆ ਜਾਂਦਾ ਹੈ ਤਾਂ ਉਸ ਦੇ ਗੰਭੀਰ ਰੂਪ ਨਾਲ ਸੰਕਰਮਿਤ ਹੋਣ ਦਾ ਖਤਰਾ ਮੁਕਾਬਲਤਨ ਕਿਤੇ ਵੱਧ ਹੁੰਦਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਅਧਿਐਨ ਦੀ ਮਦਦ ਨਾਲ ਉਹਨਾਂ ਨੂੰ ਕੋਵਿਡ-19 ਤੋਂ ਬਚਾਉਣ ਸੰਬੰਧੀ ਰਣਨੀਤੀਆਂ ਬਣਾਉਣ ਵਿਚ ਮਦਦ ਮਿਲ ਸਕਦੀ ਹੈ ਜਿਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੈ।
ਪੱਤਰਿਕਾ ‘ਦੀ ਲਾਂਸੇਟ ਗਲੋਬਲ ਹੈਲਥ’ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀ 1.7 ਅਰਬ ਅਬਾਦੀ ਮਤਲਬ ਵਿਸ਼ਵ ਵਿਚ 22 ਫੀਸਦੀ ਲੋਕ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹਨ। ਇਸ ਦੇ ਕਾਰਨ ਉਹਨਾਂ ਦੇ ਕੋਰੋਨਾਵਾਇਰਸ ਨਾਲ ਗੰਭੀਰ ਰੂਪ ਨਾਲ ਸੰਕਰਮਿਤ ਹੋਣ ਦਾ ਖਤਰਾ ਜ਼ਿਆਦਾ ਹੈ। ਖੋਜ ਕਰਤਾਵਾਂ ਦੀ ਇਸ ਟੀਮ ਵਿਚ ਬ੍ਰਿਟੇਨ ਦੇ ‘ਲੰਡਨ ਸਕੂਲ ਆਫ ਹਾਈਜੀਨ ਐਂਟ ਟਰੌਪੀਕਲ ਮੈਡੀਸਨ’ ਦੇ ਖੋਜ ਕਰਤਾ ਵੀ ਸ਼ਾਮਲ ਹਨ। ਖੋਜ ਕਰਤਾਵਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਗੰਭੀਰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੈ ਉਹਨਾਂ ਵਿਚ ਸਭ ਤੋਂ ਵੱਧ ਲੋਕ ਉਹਨਾਂ ਦੇਸ਼ਾਂ ਦੇ ਹਨ ਜਿੱਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ।
ਇਹਨਾਂ ਵਿਚ ਉਹਨਾਂ ਅਫਰੀਕੀ ਦੇਸ਼ਾਂ ਦੇ ਲੋਕ ਵੀ ਵੱਡੀ ਗਿਣਤੀ ਵਿਚ ਹਨ ਜਿੱਥੇ ਏਡਜ਼, ਐੱਚ.ਆਈ.ਵੀ. ਦੇ ਮਰੀਜ਼ ਵੱਧ ਹਨ। ਇਸ ਦੇ ਇਲਾਵਾ ਉਹਨਾਂ ਛੋਟੇ ਟਾਪੂ ਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਦੇ ਗੰਭੀਰ ਰੂਪ ਨਾਲ ਸੰਕਰਮਿਤ ਹੋਣ ਦਾ ਖਤਰਾ ਹੈ ਜਿੱਥੇ ਸ਼ੂਗਰ ਦੇ ਮਰੀਜ਼ ਜ਼ਿਆਦਾ ਹਨ। ਉਹਨਾਂ ਨੇ ਦੱਸਿਆ ਕਿ ਜਿਹੜੇ ਲੋਕਾਂ ‘ਤੇ ਗੰਭੀਰ ਇਨਫੈਕਸ਼ਨ ਦਾ ਖਤਰਾ ਹੈ ਉਹਨਾਂ ਵਿਚ ਗੁਰਦੇ ਦੀ ਗੰਭੀਰ ਬੀਮਾਰੀ, ਸ਼ੂਗਰ, ਦਿਲ ਤੇ ਸਾਹ ਸੰਬੰਧੀ ਬੀਮਾਰੀ ਨਾਲ ਪੀੜਤ ਸ਼ਾਮਲ ਹਨ ਅਤੇ ਅਜਿਹੇ ਵਿਅਕਤੀ ਨੂੰ ਜੇਕਰ ਕੋਰੋਨਾਵਾਇਰਸ ਇਨਫੈਕਸ਼ਨ ਹੁੰਦਾ ਹੈ ਤਾਂ ਉਸ ‘ਤੇ ਗੰਭੀਰ ਰੂਪ ਨਾਲ ਸੰਕਰਮਿਤ ਹੋਣ ਦਾ ਖਤਰਾ ਜ਼ਿਆਦਾ ਹੈ। ਭਾਵੇਕਿ ਉਹਨਾਂ ਨੇ ਕਿਹਾ ਕਿ ਖਤਰੇ ਦੀ ਦਰ ਉਮਰ ਦੇ ਆਧਾਰ ‘ਤੇ ਵੱਖ-ਵੱਖ ਹੈ।


Share