-ਨਵੇਂ ਆਹੁਦੇਦਾਰਾ ਦੇ ਨਾਂਵਾ ਤੇ ਵੀ ਫੈਡਰੇਸ਼ਨ ਨੇ ਸਹਿਮਤੀ ਜਿਤਾਈ
ਫਿਲੋਰ/ਨਕੋਦਰ, 22 ਅਗਸਤ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਤਰੀ ਮੋਹਨ ਹੋਟਲ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸੰਸਥਾ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਅਸੀਂ ਵਿਸ਼ਵ ਡੋਪਿੰਗ ਕਮੇਟੀ ਦੀਆਂ ਹਦਾਇਤਾ ਨੂੰ ਹੂ ਬ ਹੂ ਲਾਗੂ ਕਰਵਾਉਣ ਲਈ ਵਚਨਵੱਧਤਾ ਨਾਲ ਕੰਮ ਕਰਾਂਗੇ। ਅਗਲਾ ਸੀਜਨ ਡੋਪ ਟੈਸਟ ਕਰਕੇ ਹੀ ਸ਼ੁਰੂ ਹੋਵੇਗਾ।ਵਿਦੇਸ਼ ਜਾਣ ਲਈ ਹਰ ਖਿਡਾਰੀ ਨੂੰ ਡੋਪ ਟੈਸਟ ਕਲੀਅਰ ਕਰਨਾ ਜਰੂਰੀ ਹੋਵੇਗਾ। ਇਸ ਮੰਤਵ ਲਈ ਸਾਰੀਆ ਧਿਰਾ ਵਿਚ ਆਪਸੀ ਤਾਲਮੇਲ ਹੋਣਾ ਜਰੂਰੀ ਹੈ। ਉਹਨਾਂ ਸਾਫ ਕੀਤਾ ਕਿ ਹੁਣ ਕਬੱਡੀ ਵਿੱਚ ਕਿਸੇ ਵੀ ਕਿਸਮ ਦੀ ਸਕਤੀਵਰਧਕ ਦਵਾਈ ਜਾ ਖੇਡਾਂ ਵਿੱਚ ਬੈਨ ਕੀਤੇ ਪਦਾਰਥ ਦਾ ਇਸਤੇਮਾਲ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਸਰਗਰਮੀ ਨਾਲ ਇਸ ਗੱਲ ਤੇ ਪਹਿਰਾ ਦੇ ਰਹੇ ਹਨ ਕਿ ਕਬੱਡੀ ਤੇ ਲੱਗੇ ਡੋਪ ਦੇ ਦਾਗ ਨੂੰ ਧੋਇਆ ਜਾਵੇ। ਦੇਸ਼ ਵਿਦੇਸ਼ ਅੰਦਰ ਕਬੱਡੀ ਲਈ ਕੰਮ ਕਰ ਰਹੇ ਖੇਡ ਪ੍ਰਮੋਟਰ ਦੀ ਵੀ ਹੁਣ ਇਹੋ ਰਾਇ ਹੈ ਕਿ ਕਬੱਡੀ ਖੇਡ ਰਹੇ ਨੌਜਵਾਨਾ ਦੀ ਜਾਨ ਬਚਾਉਣ ਲਈ ਵੀ ਲੋੜੀਂਦੇ ਕਦਮ ਚੁੱਕਣੇ ਚਾਹੀਂਦੇ ਹਨ। ਸਾਡੀ ਫੈਡਰੇਸ਼ਨ ਵਿਸ਼ਵ ਕਬੱਡੀ ਡੋਪਿੰਗ ਕਮੇਟੀ ਦੇ ਨਿਯਮਾ ਤਹਿਤ ਕੰਮ ਕਰ ਰਹੀ ਹੈ। ਇਸ ਮਕਸਦ ਵਿਚ ਕਾਮਯਾਬ ਹੋਣ ਲਈ ਉਹਨਾਂ ਸਾਰੀਆ ਅਕੈਡਮੀਜ, ਪ੍ਰਬੰਧਕਾ, ਪ੍ਰਮੋਟਰ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਸਾਡੀ ਸੰਸਥਾ ਖੇਡ ਨਿਯਮਾ ਨੂੰ ਲਾਗੂ ਕਰਵਾਉਣ ਵਿਚ ਵਿਸਵਾਸ਼ ਰੱਖਦੀ ਹੈ। ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਫੈਸਲੇ ਸਖਤ ਤੇ ਅਹਿਮ ਹੁੰਦੇ ਹਨ। ਅਸੀਂ ਆਪਣੀ ਗੱਲ ਤੋਂ ਮੁਨਕਰ ਨਹੀਂ
ਇਸ ਮੌਕੇ ਨਵੇਂ ਚੁਣੇ ਆਹੁਦੇਦਾਰਾ ਵਿਚ ਵਾਇਸ ਚੇਅਰਮੈਨ ਸੁਖਜੀਤ ਸਿੰਘ ਲਾਲੀ ਅੜੈਚਾ, ਵਾਇਸ ਪ੍ਰਧਾਨ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਟੈਕਨੀਕਲ ਐਡਵਾਈਜ਼ਰ ਹਰਪ੍ਰੀਤ ਸਿੰਘ ਹੈੱਪੀ ਲਿੱਤਰਾ ,ਸੱਤ ਮੈਂਬਰੀ ਕਮੇਟੀ ਵਿਚ ਕਾਲਾ ਕੁਲਥਮ ਨੂੰ ਸਾਮਿਲ ਕੀਤਾ ਗਿਆ। ਕਬੱਡੀ ਕੋਚ ਪ੍ਰਧਾਨ ਗੁਰਮੇਲ ਸਿੰਘ ਦਿੜਬਾ ਨੂੰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕਾਰਜਕਾਰੀ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਇਕ ਸੱਤ ਮੈਂਬਰੀ ਐਗਜੈਕਟਿਵ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਹਰਜੀਤ ਸਿੰਘ ਢਿੱਲੋਂ ,ਪ੍ਰੋ ਗੋਪਾਲ ਸਿੰਘ ਡੀਏਵੀ, ਕੁਲਬੀਰ ਸਿੰਘ ਬਿਜਲੀ ਨੰਗਲ, ਮਨਜਿੰਦਰ ਸਿੰਘ ਸੀਪਾ,ਪਰਮਜੀਤ ਸਿੰਘ ਪੰਮਾ ਨਿਜ਼ਾਮਪੁਰ, ਮਹਿੰਦਰ ਸਿੰਘ ਸੁਰਖਪੁਰ,ਕਿੱਕੀ ਪੱਡਾ ਨੂੰ ਚੁਣਿਆ ਗਿਆ। ਫੈਡਰੇਸ਼ਨ ਦੇ ਕੰਮਾ ਨੂੰ ਹੋਰ ਮਜ਼ਬੂਤ ਅਤੇ ਉਸਾਰੂ ਢੰਗ ਨਾਲ ਚਲਾਉਣ ਲਈ ਵੀ ਵਿਚਾਰ ਚਰਚਾ ਹੋਈ। ਇਸ ਮੌਕੇ ਖਜਾਨਚੀ ਜਸਵੀਰ ਸਿੰਘ ਧਨੋਆ, ਪੱਪੀ ਫੁੱਲਾਂਵਾਲ , ਡਾ ਬਲਬੀਰ ਸਿੰਘ , ਤੱਗੜ ਖੀਰਾਂਵਾਲ,ਪਰਮਜੀਤ ਸਿੰਘ ਚੱਠਾ, ਖੇਡ ਬੁਲਾਰੇ ਸਤਪਾਲ ਖਡਿਆਲ ਆਦਿ ਹਾਜ਼ਰ ਸਨ। ।