‘ਵਿਰੋਧੀ ਧਿਰ ਦੇ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਸੱਤਾ ਤੋਂ ਬਾਹਰ ਹੋ ਜਾਵੇਗੀ ਇਮਰਾਨ ਸਰਕਾਰ’

598

ਇਸਲਾਮਾਬਾਦ, 13 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ ਕਿ ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਜਾਵੇਗੀ। ਮਰੀਅਮ ਨਵਾਜ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਵਿਰੋਧੀ ਧਿਰ ਇਮਰਾਨ ਖਾਨ ਦੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਕਿਸੇ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰੇ, ਇਹ ਮਾੜੀ ਸਰਕਾਰ ਆਪਣੇ ਘਰ ਨੂੰ ਵਾਪਸ ਪਰਤ ਜਾਵੇਗੀ। ਪਾਰਟੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦ ਜਰਨਲ ਮੁਸ਼ਰਫ ਸੱਤਾ ‘ਚ ਸਨ ਤਾਂ ਵੀ ਪੀ.ਐੱਲ.ਐੱਮ.-ਐੱਨ ‘ਤੇ ਇਸ ਤਰ੍ਹਾਂ ਦੇ ਅੱਤਿਆਚਾਰ ਨਹੀਂ ਕੀਤੇ ਜਾਂਦੇ ਸਨ। ਜਿਓ ਨਿਊਜ਼ ਦੇ ਹਵਾਲੇ ਤੋਂ ਮਰੀਅਮ ਨਵਾਜ਼ ਨੇ ਕਿਹਾ ਕਿ ਮੈਂ ਇਸ ਸਰਕਾਰ ਨੂੰ ਸਰਕਾਰ ਨਹੀਂ ਮੰਨਦੀ ਅਤੇ ਇਹ ਸਰਕਾਰ ਸਰਕਾਰ ਅਖਵਾਉਣ ਦੇ ਲਾਇਕ ਹੀ ਨਹੀਂ ਹੈ।
ਪਾਰਟੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ ਕਿ ਇਹ ਸਰਕਾਰ ਨਾ ਤਾਂ ਆਪਣੀ ਮੂਲ ਭਾਵਨਾ ‘ਚ ਸੰਵਿਧਾਨਕ ਹੈ ਅਤੇ ਨਾ ਹੀ ਇਸ ਦਾ ਕੋਈ ਕਾਨੂੰਨੀ ਆਧਾਰ ਹੈ। ਉਨ੍ਹਾਂ ਨੇ ਇਮਰਾਨ ਖਾਨ ਨੂੰ ਚੁਣਿਆ ਇਕ ਅਜਿਹਾ ਵਿਅਕਤੀ ਕਿਹਾ ਜਿਸ ਨੂੰ ਲੋਕਾਂ ਦੀ ਪਰਵਾਹ ਨਹੀਂ ਹੈ ਅਤੇ ਜਿਸ ਨੂੰ ਸਿਰਫ ਖੁਦ ਦੀ ਚਿੰਤਾ ਹੈ। ਉਹ ਵਿਅਕਤੀ ਜੋ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਹੈ ਅਤੇ ਜੋ ਕਦੇ ਵੀ ਆਮ ਜਨਤਾ ਨਾਲ ਕਿਸੇ ਤਰ੍ਹਾਂ ਦਾ ਲਗਾਵ ਨਹੀਂ ਮਹਿਸੂਸ ਕਰਦਾ। ਮਰੀਅਮ ਨਵਾਜ਼ ਨੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਨੂੰ ਉਸ ਘੜੀ ਦੀ ਜ਼ਰੂਰਤ ਦੱਸਦੇ ਹੋਏ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਉਸ ਸਮੇਂ ਸੱਤਾ ‘ਚ ਮੌਜੂਦ ਲੋਕਾਂ ਦੀ ਕਰਤੂਤਾਂ ਵਿਰੁੱਧ ਜਨਤਾ ਦੇ ਦਬਾਅ ਦੇ ਕਾਰਣ ਕੀਤੀ ਗਈ ਸੀ।
ਮਰੀਅਮ ਨਵਾਜ਼ ਨੇ ਆਪਣੀ ਪਾਰਟੀ ਪੀ.ਐੱਲ.ਐੱਮ. (ਐੱਨ.) ਪਾਰਟੀ ਦੇ ਅੰਦਰ ਕਿਸੇ ਤਰ੍ਹਾਂ ਦੀ ਵੰਡ ਜਾਂ ਇਕੱਲੇਪਣ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪਾਰਟੀ ਪ੍ਰਧਾਨ ਸ਼ਾਹਬਾਜ਼ ਸ਼ਰੀਫ ਦਾ ਆਪਣਾ ਇਕ ਵੱਖ ਨਜ਼ਰੀਆ ਹੈ ਅਤੇ ਉਹ ਵੀ ਪੁਰਾਣੀ ਗੱਲ ਹੋ ਗਈ ਹੈ। ਉਨ੍ਹਾਂ ਨੇ ਸ਼ਾਹਬਾਜ਼ ਸ਼ਰੀਫ ਨੂੰ ਆਪਣੇ ਪਿਤਾ ਦੇ ਸਮਾਨ ਮੰਨਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਪਿਤਾ ਤੋਂ ਵੱਖ ਨਹੀਂ ਦੇਖਦੀ ਅਤੇ ਪੀ.ਐੱਲ.ਐੱਮ.-ਐੱਨ ਦੇ ਅੰਦਰ ਕੋਈ ਦਰਾਰ ਨਹੀਂ ਹੈ। ਪੂਰੀ ਪਾਰਟੀ ਨਵਾਜ਼ ਸ਼ਰੀਫ ਦੇ ਪਿੱਛੇ ਹੈ। ਉਨ੍ਹਾਂ ਨੇ ਵਿਰੋਧੀਆਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ਰੀਫ ਭਰਾਵਾਂ ਵਿਚਾਲੇ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੇ ਹਮੇਸ਼ਾ ਮੂੰਹ ਦੀ ਖਾਧੀ ਹੈ।