ਵਿਰਾਟ ਕੋਹਲੀ ਵਿਸ਼ਵ ਦੇ ਸਭ ਤੋਂ ਵੱਧ ਕਮਾਈ ਵਾਲੇ ਖਿਡਾਰੀਆਂ ਦੀ ਸੂਚੀ ‘ਚ ਇੱਕੋ-ਇੱਕ ਭਾਰਤੀ : ਫੋਰਬਸ

1188
Share

-ਸਾਲ 2020 ‘ਚ ਕੋਹਲੀ ‘ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ‘ਤੇ
ਨਿਊਯਾਰਕ, 31 ਮਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਦਾ ਕਪਤਾਲ ਵਿਰਾਟ ਕੋਹਲੀ ਫੋਰਬਸ ਦੀ ਸੂਚੀ ‘ਚ ਵਿਸ਼ਵ ਦੇ ਸਭ ਤੋਂ ਵੱਧ ਕਮਾਈ ਵਾਲੇ ਖਿਡਾਰੀਆਂ ਦੀ ਸੂਚੀ ‘ਚ ਇਕੋ ਇਕ ਭਾਰਤੀ ਹੈ। ਉਸ ਦੀ ਸਾਲਾਨਾ ਕਮਾਈ 2.6 ਕਰੋੜ ਡਾਲਰ ਹੈ ਅਤੇ ਉਹ 2020 ਵਿਚ 100ਵੇਂ ਤੋਂ 66 ਵੇਂ ਸਥਾਨ ‘ਤੇ ਪਹੁੰਚ ਗਿਆ। ਇਸ਼ਤਿਹਾਰਬਾਜ਼ੀ ਤੋਂ ਕੋਹਲੀ ਦੀ ਕਮਾਈ 2.4 ਕਰੋੜ ਡਾਲਰ ਹੈ ਅਤੇ ਤਨਖਾਹ/ਜਿੱਤ ਦੀ ਰਾਸ਼ੀ 20 ਲੱਖ ਡਾਲਰ ਹੈ। 31 ਸਾਲਾ ਇਹ ਖਿਡਾਰੀ 100 ਖਿਡਾਰੀਆਂ ਦੀ ਸੂਚੀ ‘ਚ ਇਕਲੌਤਾ ਕ੍ਰਿਕਟਰ ਵੀ ਹੈ। 2.5 ਕਰੋੜ ਡਾਲਰ ਦੀ ਕਮਾਈ ਨਾਲ ਕੋਹਲੀ ਸਾਲ 2019 ‘ਚ 100ਵੇਂ ਅਤੇ 2018 ‘ਚ 83 ਵੇਂ ਨੰਬਰ ‘ਤੇ ਸੀ। ਟੈਨਿਸ ਸਟਾਰ ਰੋਜ਼ਰ ਫੈਡਰਰ 10.63 ਕਰੋੜ ਡਾਲਰ ਦੀ ਕਮਾਈ ਨਾਲ ਪਹਿਲੇ, ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਫੁੱਟਬਾਲ ਕ੍ਰਮਵਾਰ 10.5 ਅਤੇ 10.4 ਕਰੋੜ ਡਾਲਰ ਦੀ ਕਮਾਈ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਪਹਿਲੇ ਦਸ ਵਿਚ ਨੇਮਾਰ (ਫੁੱਟਬਾਲ), ਲੇਬਰਨ ਜੇਮਜ਼ (ਬਾਸਕਟਬਾਲ), ਸਟੀਫਨ ਕਰੀ (ਬਾਸਕਟਬਾਲ), ਕੇਵਿਨ ਡੁਰੰਟ (ਬਾਸਕਟਬਾਲ), ਟਾਈਗਰਜ਼ ਵੁਡਜ਼ (ਗੋਲਫ) ਸ਼ਾਮਲ ਹਨ।


Share