ਵਿਨੀਪੈਗ ਦੇ ਪੰਜਾਬੀ ਡਰਾਈਵਰ ਨੂੰ ਚਾਰ ਲੋਕਾਂ ਦੀ ਮੌਤ ਦੇ ਦੋਸ਼ ਹੇਠ 8 ਸਾਲ ਦੀ ਕੈਦ

75
Share

-10 ਸਾਲ ਲਈ ਗੱਡੀ ਚਲਾਉਣ ’ਤੇ ਵੀ ਲਾਈ ਰੋਕ
ਨਿਊਯਾਰਕ/ਵਿਨੀਪੈਗ, 28 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਨੇਡਾ ’ਚ 40 ਸਾਲਾ ਵਿਨੀਪੈਗ ਦੇ ਇਕ ਟਰੱਕ ਡਰਾਈਵਰ ਸਰਬਜੀਤ ਸਿੰਘ ਮਠਾਰੂ ਨੂੰ 5 ਸਾਲ ਪਹਿਲਾਂ ਓਨਟਾਰੀਓ ਦੇ ਇੱਕ ਹਾਈਵੇਅ ’ਤੇ ਇੱਕ ਭਿਆਨਕ ਹਾਦਸੇ ਨੂੰ ਅੰਜਾਮ ਦੇਣ ਦੌਰਾਨ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਦੋਸ਼ ਹੇਠ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋ ਦੋਸ਼ੀ ’ਤੇ 10 ਸਾਲ ਲਈ ਗੱਡੀ ਚਲਾਉਣ ’ਤੇ ਵੀ ਰੋਕ ਲਾਈ ਗਈ ਹੈ।
ਇਸ ਮਾਮਲੇ ਵਿਚ ਓਨਟਾਰੀਓ (ਕੈਨੇਡਾ) ਦੀ ਸੁਪੀਰੀਅਰ ਕੋਰਟ ਦੇ ਜਸਟਿਸ ਮਾਈਕਲ ਕੋਡ ਨੇ ਇਹ ਸਜ਼ਾ ਸੁਣਾਈ ਹੈ। ਸਰਬਜੀਤ ਮਠਾਰੂ ਸਾਲ 2016 ਦੌਰਾਨ ਫਿੰਚ ਐਵੇਨਿਊ ਨੇੜੇ, ਹਾਈਵੇਅ 400 ’ਤੇ 11 ਵਾਹਨਾਂ ਦੌਰਾਨ ਹੋਏ ਹਾਦਸੇ ਦੇ ਸੰਬੰਧ ਵਿਚ 4 ਮਾਮਲਿਆਂ ’ਚ ਦੋਸ਼ੀ ਪਾਇਆ ਗਿਆ ਸੀ। ਇਸ ਹਾਦਸੇ ਦੌਰਾਨ ਇੱਕੋ ਹੀ ਪਰਿਵਾਰ ਦੇ ਤਿੰਨ ਲੋਕ ਮਾਰੇ ਗਏ ਸਨ ਅਤੇ ਇੱਕ ਹੋਰ ਦੀ ਮੌਤ ਵੀ ਮੌਤ ਹੋ ਗਈ ਸੀ। ਇਸ ਹਾਦਸੇ ਦਾ ਸ਼ਿਕਾਰ ਹੋਈ ਸ਼ਾਮਲ ਇਕ ਪੀੜਤ 5 ਸਾਲ ਦੀ ਬੱਚੀ ਵੀ ਸ਼ਾਮਲ ਸੀ। ਟਰੱਕ ਡਰਾਈਵਰ ਕੰਸਟਰਕਸ਼ਨ ਜੋਨ ਵਿਚ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ, ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ।

Share