ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ 33 ਅਕਾਲੀ ਆਗੂਆਂ ਖ਼ਿਲਾਫ਼ ਕੇਸ ਦਰਜ

653
Share

ਆਦਮਪੁਰ, 12 ਸਤੰਬਰ (ਪੰਜਾਬ ਮੇਲ)- ਸਥਾਨਕ ਪੁਲਿਸ ਨੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਇਲਾਕੇ ਦੇ 33 ਅਕਾਲੀ ਆਗੂਆਂ ਖ਼ਿਲਾਫ਼ ਡੀ.ਸੀ. ਦਾ ਹੁਕਮ ਨਾ ਮੰਨਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਜੀ.ਐੱਸ. ਨਾਗਰਾ ਨੇ ਦੱਸਿਆ ਕਿ ਡੀ.ਸੀ. ਜਲੰਧਰ ਨੇ ਸਾਰੇ ਜ਼ਿਲ੍ਹੇ ‘ਚ ਧਾਰਾ 144 ਲਗਾਈ ਹੋਈ ਹੈ, ਜਿਸ ਕਾਰਨ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਬੱਸ ਸਟੈਂਡ ਆਦਮਪੁਰ ‘ਚ ਆਪਣੇ ਸਾਥੀਆਂ ਸਮੇਤ ਇਕਠੇ ਹੋ ਕੇ ਨਾਅਰੇਬਾਜ਼ੀ ਕੀਤੀ ਸੀ, ਜਿਸ ਕਾਰਨ ਵਿਧਾਇਕ ਪਵਨ ਕੁਮਾਰ ਟੀਨੂੰ, ਗੁਰਦਿਆਲ ਸਿੰਘ ਨਿੱਝਰ, ਬਲਵਿੰਦਰ ਸਿੰਘ ਕਾਲਰਾ, ਮਲਕੀਤ ਸਿੰਘ ਦੋਲਤਪੁਰ, ਦਵਿੰਦਰ ਸਿੰਘ, ਦੀਪਕ ਚੂਹੜਵਾਲੀ, ਅਮਨਦੀਪ ਸਿੰਘ ਬਿੱਟਾ, ਹਰਜਿੰਦਰ ਸਿੰਘ ਅਤੇ 25 ਅਣਪਛਾਤਿਆਂ ਖਿਲਾਫ ਧਾਰਾ 188 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਅਕਾਲੀ ਦਲ ਦੇ ਐੱਸ.ਸੀ. ਵਿੰਗ ਦੇ ਆਗੂਆਂ ਨਾਲ ਮਿਲ ਕੇ ਵਜ਼ੀਫਾ ਘਪਲੇ ਦੇ ਮਾਮਲੇ ‘ਚ ਮੰਤਰੀ ਧਰਮਸੌਤ ਵਿਰੁੱਧ ਨਾਅਰੇਬਾਜ਼ੀ ਕਰਕੇ ਪੁਤਲਾ ਸਾੜਿਆ ਸੀ।


Share