ਵਿਦੇਸ਼ ਵਾਪਸ ਨਾ ਜਾਣ ਤੋਂ ਪ੍ਰੇਸ਼ਾਨ ਐੱਨ.ਆਰ.ਆਈ. ਵੱਲੋਂ ਖੁਦਕੁਸ਼ੀ

743

ਜਲੰਧਰ, 22 ਅਪ੍ਰੈਲ (ਪੰਜਾਬ ਮੇਲ)- ਜਲੰਧਰ ਦੇ ਰਾਮਾ ਮੰਡੀ ਦੇ ਅਧੀਨ ਆਉਂਦੇ ਪਿੰਡ ਕਾਕੀ ਵਿਖੇ ਵਿਦੇਸ਼ ਵਾਪਸ ਨਾ ਜਾਣ ਕਾਰਨ ਪਰੇਸ਼ਾਨ ਹੋਏ ਐੱਨ.ਆਰ.ਆਈ. ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਾਮੰਡੀ ਵਜੋਂ ਹੋਈ ਹੈ, ਜੋ ਕਿ ਯੂ.ਕੇ. ਤੋਂ ਵਾਪਸ ਪਰਤੇ ਸਨ। 72 ਸਾਲਾ ਅਮਰਜੀਤ ਸਿੰਘ ਫਰਵਰੀ ‘ਚ ਇੰਗਲੈਂਡ ਤੋਂ ਆਪਣੀ ਪਤਨੀ ਨਾਲ ਪੰਜਾਬ ਵਾਪਸ ਆਏ ਸਨ ਅਤੇ ਉਨ੍ਹਾਂ ਦੇ ਬੱਚੇ ਬਾਹਰ ਵਿਦੇਸ਼ ‘ਚ ਹੀ ਰਹਿੰਦੇ ਹਨ। ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਲੱਗੇ ਕਰਫਿਊ ਦਰਮਿਆਨ ਉਹ ਕਈ ਦਿਨਾਂ ਤੋਂ ਕਾਫੀ ਪਰੇਸ਼ਾਨ ਸਨ। ਉਨ੍ਹਾਂ ਨੇ ਘਰ ਦੇ ਵਰਾਂਡੇ ‘ਚ ਪਈ ਸ਼ੈੱਡ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਿਸ ਸਮੇਂ ਉਨ੍ਹਾਂ ਨੇ ਮੌਤ ਨੂੰ ਗਲੇ ਲਗਾਇਆ, ਉਸ ਸਮੇਂ ਘਰ ‘ਚ ਉਹ ਉਨ੍ਹਾਂ ਦੀ ਪਤਨੀ ਮੌਜੂਦ ਸਨ। ਮੌਕੇ ‘ਤੇ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਾਤਲ ‘ਚ ਭੇਜ ਦਿੱਤਾ ਹੈ। ਜਦੋਂ ਤੋਂ ਉਹ ਵਿਦੇਸ਼ ਤੋਂ ਵਾਪਸ ਆਇਆ ਸੀ, ਉਦੋਂ ਤੋਂ ਹੀ ਪ੍ਰੇਸ਼ਾਨ ਚੱਲ ਰਿਹਾ ਸੀ।