ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਆਉਣ ਦੀ ਮਨਜ਼ੂਰੀ ਨਹੀਂ ਦੇਵੇਗੀ ਅਮਰੀਕੀ ਸਰਕਾਰ

613
Share

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)-  ਅਮਰੀਕੀ ਸਰਕਾਰ ਉਨ੍ਹਾਂ ਨਵੇਂ ਵਿਦੇਸ਼ੀ ਵਿਦਿਆਰਥੀਆਂ ਨੂੰ ਫਿਲਹਾਲ ਦੇਸ਼ ਆਉਣ ਦੀ ਮਨਜ਼ੂਰੀ ਨਹੀਂ ਦੇਵੇਗੀ ਜਿਨ੍ਹਾਂ ਨੇ ਹਾਲ ਹੀ ਵਿਚ ਕਿਸੇ ਅਮਰੀਕੀ ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਹੈ ਅਤੇ ਜਿਨ੍ਹਾਂ ਦੀ ਸਾਰੀ ਕਲਾਸਾਂ ਆਨਲਾਈਨ ਕੰਡਕਟ ਹੋਣੀਆਂ ਹਨ। ਇਹ ਨਵਾਂ ਆਦੇਸ਼ ਟਰੰਪ ਪ੍ਰਸ਼ਾਸਨ ਦੇ ਇਮੀਗਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਨੇ ਜਾਰੀ ਕੀਤਾ ਹੈ। ਇਮੀਗਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜਿਹੜੇ ਵਿਦਿਆਰਥੀਆਂ ਨੇ 9 ਮਾਰਚ 2020 ਤੋਂ ਬਾਅਦ ਦਾਖ਼ਲਾ ਲਿਆ ਹੈ ਉਹ ਅਗਲੇ ਆਦੇਸ਼ ਤੱਕ ਅਮਰੀਕਾ ਨਹੀ ਆ ਸਕਣਗੇ। ਇਹ ਨਾਨ ਇਮੀਗਰਾਂਟ ਵਿਦਿਆਰਥੀ ਹਨ, ਜਿਨ੍ਹਾਂ ਦੇ ਸਮੈਸਟਰ ਦੀ ਪੂਰੀ ਪੜ੍ਹਾਈ ਆਨਲਾਈਨ ਹੈ।

ਇਸ ਦੇ ਲਈ ਐਜੂਕੇਸ਼ਨਲ ਇੰਸਟੀਚਿਊਟ ਨੂੰ ਇੱਕ ਫਾਰਮ ਆਈ 20 ਜਾਰੀ ਕਰਨਾ ਹੋਵੇਗਾ। ਇਸ ਦੇ ਜ਼ਰੀਏ ਨਾਨ Îਇਮੀਗਰਾਂਟ ਵਿਦਿਆਰਥੀਆਂ ਦਾ ਐਲਿਜ਼ੀਬਿਲਿਟੀ ਸਟੇਟਸ ਚੈਕ ਕੀਤਾ ਜਾ ਸਕੇਗਾ। ਕੋਰੋਨਾ ਵਾਇਰਸ ਦੇ ਚਲਦਿਆਂ ਇਹ ਆਦੇਸ਼ ਜਾਰੀ ਕੀਤਾ ਜਾ ਰਿਹਾ।
ਦੋ ਹਫਤੇ ਪਹਿਲਾਂ ਆਈਸੀਈ ਨੇ ਅਜਿਹਾ ਹੀ ਇੱਕ ਆਦੇਸ਼ ਜਾਰੀ ਕੀਤਾ ਸੀ। ਇਸ ਵਿਚ ਵਿਦੇਸ਼ੀ ਵਿਦਿਆਥੀਆਂ ਦੇ ਅਮਰੀਕਾ ਆਉਣ ‘ਤ ਰੋਕ ਦੇ ਨਾਲ ਊਨ੍ਹਾਂ ਵਿਦਿਆਥੀਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਸੀ ਜਿਨ੍ਹਾਂ ਦੀ ਕਲਾਸਾਂ ਆਨਲਾਈਨ ਹਨ। ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਹੀ ਅਮਰੀਕਾ ਦੇ ਐਜੂਕੇਸ਼ਨਲ ਇੰਸਟੀਚਿਊਟਸ ਨੇ ਵੀ ਇਸ ‘ਤੇ ਸਵਾਲ ਚੁੱਕੇ ਸੀ। ਬਾਅਦ ਵਿਚ ਇਸ ਵਿਚ ਬਦਲਾਅ ਕੀਤੇ ਗਏ ਸੀ।


Share