ਵਿਦੇਸ਼ੀ ਨਾਗਰਿਕਾਂ ਲਈ ਖੁੱਲ੍ਹੇ ਕੈਨੇਡਾ ਦੇ ਦਰਵਾਜ਼ੇ

1436
Share

ਟੋਰਾਂਟੋ, 8 ਸਤੰਬਰ (ਪੰਜਾਬ ਮੇਲ)- ਕੈਨੇਡਾ ਦੀ ਸੈਰ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਲਈ ਮੰਗਲਵਾਰ ਤੋਂ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਗਏ। ਕੈਨੇਡਾ ਆਉਣ ਵਾਲਿਆਂ ਲਈ ਕੈਨੇਡਾ ’ਚ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਣ ਅਤੇ ਦੂਜੀ ਡੋਜ਼ ਘੱਟੋ-ਘੱਟ 15 ਦਿਨ ਪਹਿਲਾਂ ਲੱਗੀ ਹੋਣਾ ਲਾਜ਼ਮੀ ਹੈ। ਵਿਦੇਸ਼ੀ ਨਾਗਰਿਕਾਂ ਨੂੰ 14 ਦਿਨ ਦੇ ਕੁਆਰਨਟੀਨ ਤੋਂ ਵੀ ਛੋਟ ਦਿੱਤੀ ਜਾਵੇਗੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਮਹਾਂਮਾਰੀ ਦੀ ਚੌਥੀ ਲਹਿਰ ਦੇ ਬਾਵਜੂਦ ਵਿਦੇਸ਼ੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਗਿਆ।

Share