ਵਿਦੇਸ਼ਾ ਵਿਚ ਗਏ ਸੈਲਾਨੀ ਸਰਕਾਰ ਨੂੰ ਵਾਪਸੀ ਦੀ ਲਗਾਏ ਰਹੇ ਹਨ ਗੁਹਾਰ

714
Share

ਹਾਈ ਕਮਿਸ਼ਨ ਅਤੇ ਕੋਂਸਲੇਟ ਜਨਰਲ ਵਲੋਂ ਮੱਦਦ ਨਾ ਮਿਲਣ ਕਾਰਨ ਸੈਲਾਨੀ ਹੋ ਰਹੇ ਮੈਯੂਸ
ਵਿਦੇਸ਼ਾ ਮੰਤਰਾਲਾ, ਹਵਾਬਾਜੀ ਮੰਤਰਾਲਾ ਵਿਦੇਸ਼ਾ ਵਿਚ ਫਸੇ ਸੈਲਾਨੀਆ ਨੂੰ ਵਾਪਸ ਲਿਆਉਣ ਲਈ ਕਰੇ ਚਾਰਾਜੋਈ
ਪੰਜਾਬ ਸਰਕਾਰ ਵਲੋ ਭਾਰਤ ਸਰਕਾਰ ਕੋਲ ਵਿਦੇਸ਼ੀ ਸੈਲਾਨੀਆ ਦਾ ਮੁੱਦਾ ਚੁੱਕਣ ਦੀ ਅਪੀਲ
ਵਤਨ ਵਾਪਸੀ ਦੀ ਉਡੀਕ ਵਿਚ ਮੈਯੂਸ ਭਾਰਤੀ ਨਾਗਰਿਕ ਸਰਕਾਰਾ ਦੀ ਕਾਰਗੁਜਾਰੀ ਤੋ ਬੇਹੱਦ ਨਿਰਾਸ਼

ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਭਾਰਤ ਤੋ ਵਿਦੇਸ਼ ਗਏ ਸੈਲਾਨੀ/ਕਾਰੋਬਾਰੀ ਆਪਣੇ ਵਤਨ ਵਾਪਸ ਪਰਤਣ ਲਈ ਲਗਾਤਾਰ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲਾ, ਹਵਾਵਾਜੀ ਮੰਤਰਾਲਾ, ਹਾਈ ਕਮਿਸ਼ਨ ਅਤੇ ਕੋਸਲੇਟ ਜਨਰਲ ਤੋਂ ਕੋਈ ਵੀ ਹੁੰਗਾਰਾ ਨਾ ਮਿਲਣ ਕਾਰਨ ਭਾਰੀ ਨਿਰਾਸ਼ਾ ਵਿਚ ਹਨ। ਉਨ੍ਹਾਂ ਦੀ ਮੈਯੂਸੀ ਦਾ ਆਲਮ ਇਹ ਹੈ ਕਿ ਉਨ੍ਹਾਂ ਵਲੋਂ ਉਪਰੋਕਤ ਅਦਾਰਿਆਂ ਨੂੰ ਵੱਖ ਵੱਖ ਸੋਸ਼ਲ ਮੀਡੀਆ ਮਾਧੀਅਮ ਰਾਹੀ ਕੀਤੀ ਜਾ ਰਹੀ ਗੁਹਾਰ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਦਾ ਰੋਸਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।ਹਾਲਤ ਇਥੋ ਤੱਕ ਤਰਸਯੋਗ ਹੋ ਗਈ ਹੈ ਕਿ ਇਹ ਸੈਲਾਨੀ ਆਪਣੇ ਵਤਨ ਪਰਤਣ ਲਈ ਆਪਣੇ ਆਪਣੇ ਖੇਤਰਾ ਦੀ ਸੀਨੀਅਰ ਲੀਡਰਸ਼ਿਪ ਨੂੰ ਹਰ ਮਾਧਿਅਮ ਰਾਹੀ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਅਣਹੋਣੀ ਤੋ ਪਹਿਲਾ ਵਾਪਸ ਵਤਨ ਲਿਆਉਣ ਲਈ ਕੇਂਦਰ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਜਾਵੇ ਅਤੇ ਵਿਸੇਸ਼ ਉਡਾਣਾ ਰਾਹੀ ਉਨ੍ਹਾਂ ਨੂੰ ਵਾਪਸ ਲਿਆਦਾ ਜਾਵੇ।
ਕੁਝ ਦਿਨਾ ਲਈ ਵਿਦੇਸ਼ ਗਏ ਇਹ ਸੈਲਾਨੀ ਜਿਨ੍ਹਾਂ ਨੇ 22 ਮਾਰਚ ਤੋਂ ਹੁਣ ਤੱਕ ਵਾਪਸ ਘਰ ਭਾਰਤ ਪਰਤਣਾ ਸੀ ਅਚਾਨਕ ਹਵਾਈ ਉਡਾਣਾ ਬੰਦ ਹੋਣ ਨਾਲ ਵਿਦੇਸ਼ ਵਿਚ ਫਸ ਗਏ। ਉਨ੍ਹਾਂ ਦੀਆਂ ਏਅਰ ਲਾਈਨਜ ਨੇ ਉਡਾਣਾ ਰੱਦ ਹੋਣ ਦੀ ਸੂਚਨਾ ਦੇ ਕੇ ਆਪਣੇ ਦਫਤਰਾ ਅਤੇ ਤਾਲਮੇਲ ਦੇ ਸਾਰੇ ਸਾਧਨਾ ਨੂੰ ਜਿੰਦਰੇ ਜੜ ਦਿੱਤੇ।ਬੀਮਾ ਕੰਪਨੀਆ ਨੇ ਯਾਤਰਾ ਤੇ ਸਿਹਤ ਬੀਮਾ ਅੱਗੇ ਨਹੀ ਵਧਾਇਆ ਅਤੇ ਸੀਮਤ ਸਾਧਨ ਹੋਣ ਕਾਰਨ ਇਹ ਸੈਲਾਨੀ ਬਹੁਤ ਹੀ ਮਾਯੂਸੀ ਦੇ ਆਲਮ ਵਿਚ ਹਨ।ਉਨ੍ਹਾਂ ਦੀ ਨਿਰਾਸ਼ਾ ਦਾ ਆਲਮ ਉਸ ਸਮੇਂ ਹੋਰ ਵੱਧ ਗਿਆ ਜਦੋ ਭਾਰਤ ਸਰਕਾਰ ਦੇ ਸਾਰੇ ਅਦਾਰਿਆਂ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲਾ, ਹਵਾਵਾਜੀ ਮੰਤਰਾਲਾ, ਹਾਈ ਕਮਿਸ਼ਨ ਅਤੇ ਕੋਸਲੇਟ ਜਨਰਲ ਦਫਤਰਾਂ ਵਲੋ ਉਨ੍ਹਾਂ ਨੂੰ ਢੁਕਵੇ ਜਵਾਬ ਮਿਲਣੇ ਬੰਦ ਹੋ ਗਏ।
ਭਾਰਤ ਸਰਕਾਰ ਵਲੋ ਇਹ ਪੱਖ ਦੇ ਕੇ ਵਿਦੇਸ਼ ਗਏ ਸੈਲਾਨੀਆ ਦੇ ਜਖਮਾ ਨੂੰ ਹੋਰ ਅੱਲਾ ਕਰ ਦਿੱਤਾ ਕਿ ਵਿਦੇਸ਼ ਵਿਚ ਫਸੇ ਲੱਖਾ ਲੋਕਾ ਨੂੰ ਮੋਜੂਦਾ ਸਥਿਤੀ ਵਿਚ ਵਤਨ ਵਾਪਸ ਨਹੀ ਲਿਆਦਾ ਜਾ ਸਕਦਾ ਜਦੋ ਕਿ ਅਮਰੀਕਾ, ਕੈਨੇਡਾ, ਇੰਗਲੈਡ, ਫਰਾਂਸ, ਇਟਲੀ, ਸਪੇਨ, ਸਾਊਥ ਕੋਰੀਆ ਵਰਗੇ ਦੇਸ਼ਾ ਦੇ ਵਿਚ ਕਰੋਨਾ ਬਿਮਾਰੀ ਦੀ ਹਾਲਤ ਕਾਫੀ ਖਤਰਨਾਕ ਮਿਆਰ ਤੇ ਪੁੱਜਣ ਦੇ ਬਾਵਜੂਦ ਉਨ੍ਹਾਂ ਮੁਲਖਾ ਵਲੋ ਆਪਣੇ ਨਾਗਰਿਕਾ ਨੁੰ ਲਗਾਤਾਰ ਭਾਰਤ ਤੋ ਲੈ ਜਾਇਆ ਜਾ ਰਿਹਾ ਹੈ।ਇਸ ਦਾ ਦੂਜਾ ਪੱਖ ਇਹ ਹੈ ਕਿ ਵਿਦੇਸ਼ੀ ਸੈਲਾਨੀ ਜਿਨ੍ਹਾਂ ਕੋਲ ਵਾਪਸੀ ਦੀ ਟਿਕਟ ਹੈ ਉਹ ਨਵੀਆ ਟਿਕਟਾ ਲੈ ਕੇ ਚਾਟਰ ਉਡਾਣਾ ਰਾਹੀ ਵੀ ਵਾਪਸ ਆਉਣ ਲਈ ਤਿਆਰ ਹਨ।ਜਿਹੜੇ ਲੱਖਾਂ ਵਿਦੇਸ਼ ਗਏ ਵਿਦਿਆਰਥੀਆ ਜਾਂ ਵਰਕ ਵੀਜਾ ਤੇ ਗਏ ਲੋਕਾ ਦੀ ਵਾਪਸੀ ਦੀ ਭਾਰਤ ਸਰਕਾਰ ਗਿਣਤੀ ਦੱਸ ਕੇ ਲੋਕਾ ਨੁੰ ਗੁੰਮਰਾਹ ਕਰ ਰਹੀ ਹੈ। ਉਹ ਵੱਡੀ ਗਿਣਤੀ ਵਿਚ ਵਾਪਸ ਵਤਨ ਨਹੀ ਪਰਤਣਾ ਚਾਹੁੰਦੇ ਕਿਉਕਿ ਉਨ੍ਹਾਂ ਦੇ ਕੋਲ ਲੰਬੇ ਸਮੇਂ ਦਾ ਵੀਜਾ ਅਤੇ ਵਿਦੇਸ਼ ਵਿਚ ਟਿਕਣ ਦੇ ਢੁਕਵੇਂ ਪ੍ਰਬੰਧ, ਸਿਹਤ ਬੀਮੇ ਮੋਜੂਦ ਹਨ। ਉਨ੍ਹਾਂ ਦੀ ਵਿਦੇਸ਼ਾ ਵਿਚ ਗੁਰਦੁਆਰਾ ਸਹਿਬਾਨ ਦੀਆ ਕਮੇਟੀਆ, ਧਾਰਮਿਕ ਸੰਸਥਾਵਾ ਵਲੋ ਹਰ ਤਰਾਂ ਦੀ ਮੱਦਦ ਕੀਤੀ ਜਾ ਰਹੀ ਹੈ। ਸਰਕਾਰ ਨੇ ਕਿਰਾਏ ਅਤੇ ਫੀਸਾ ਦੀ ਅਦਾਇਗੀ ਦੇ ਨਿਯਮ ਵੀ ਨਰਮ ਕਰ ਦਿੱਤੇ ਹਨ ਪ੍ਰੰਤੂ ਵਿਦੇਸ਼ ਗਏ ਸੈਲਾਨੀਆ ਨੂੰ ਜਾਣਕਾਰੀ ਦੀ ਅਣਹੋਂਦ ਕਾਰਨ ਇਨ੍ਹਾਂ ਸੰਸਥਾਵਾ ਨਾਲ ਤਾਲਮੇਲ ਕਰਨ ਵਿਚ ਕਾਫੀ ਔਕੜ ਪੇ਼ਸ ਆ ਰਹੀ ਹੈ।
ਭਾਰਤ ਤੋ ਵਿਦੇਸ਼ ਗਏ ਇਨ੍ਹਾਂ ਸੈਲਾਨੀਆ ਵਿਚ ਬਹੁਤ ਗਿਣਤੀ ਪੰਜਾਬ ਦੇ ਨਾਗਰਿਕਾ ਦੀ ਹੈ ਕਿਉਕਿ ਵਿਦੇਸ਼ਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਗਏ ਹੋਏ ਹਨ। ਜਿਨਾ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵਿਦੇ਼ਸਾ ਵਿਚ ਸਮਾਜਿਕ ਸਮਾਗਮਾ ਵਿਚ ਗਏ ਅਤੇ ਉਥੇ ਫਸ ਗਏ। ਇਨ੍ਹਾਂ ਵਿਦੇਸ਼ੀ ਸੈਲਾਨੀਆ ਵਲੋ ਵਾਰ ਵਾਰ ਇਹ ਗੁਹਾਰ ਲਗਾਈ ਜਾ ਰਹੀ ਹੈ ਕਿ ਭਾਰਤ ਸਰਕਾਰ ਆਪਣੇ ਵਿਦੇ਼ਸਾ ਵਿਚ ਸਥਿਤ ਹਾਈ ਕਮਿਸ਼ਨ ਤੋ ਵਾਪਸ ਵਤਨ ਪਰਤਣ ਦੇ ਚਾਹਵਾਨ ਭਾਰਤੀ ਨਾਗਰਿਕਾ ਦੇ ਆਕੜੇ ਪ੍ਰਾਪਤ ਕਰੇ। ਕਿਉਕਿ ਇਨ੍ਹਾਂ ਦੀ ਗਿਣਤੀ ਹਰ ਦੇਸ਼ ਵਿਚ ਸੈਕੜਿਆ ਵਿਚ ਹੀ ਹੈ। 22 ਮਾਰਚ ਤੋ ਅੱਜ ਤੱਕ ਜ਼ੋ ਭਾਰਤੀ ਨਾਗਰਿਕ ਆਪਣੀ ਵਾਪਸੀ ਦੀਆ ਟਿਕਟਾ ਲੈ ਕੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ ਉਨ੍ਹਾਂ ਦੀ ਗਿਣਤੀ ਵਧੇਰੇ ਹੋਣ ਦੀ ਕੋਈ ਸੰਭਾਵਨਾ ਨਹੀ ਹੈ। ਇਸ ਵਾਰੇ ਭਾਰਤ ਸਰਕਾਰ ਵਲੋ ਗੁੰਮਰਾਹ ਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।
ਮੋਜੂਦਾ ਸਮੇਂ ਪੰਜਾਬ ਸਰਕਾਰ ਨੂੰ ਇਸ ਦਿਸ਼ਾ ਵਿਚ ਵਿਸੇਸ਼ ਉਪਰਾਲੇ ਕਰਨ ਦੀ ਜਰੂਰਤ ਹੈ।ਆਸਟ੍ਰੇਲੀਆ ਵਿਚ ਫਸੇ ਸੈਲਾਨੀ ਐਡਵੋਕੇਟ ਭਰਤ ਵਰਮਾ +919988888118 ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਤੋ ਲਗਾਤਾਰ ਟੈਲੀਫੋਨ ਆ ਰਹੇ ਹਨ। ਸੈਲਾਨੀਆ ਦੀ ਹਾਲਤ ਬੇਹੱਦ ਤਰਸਯੌਗ ਹੈ ਉਹ ਭਾਰੀ ਮਾਯੂਸੀ ਦੇ ਆਲਮ ਵਿਚ ਹਨ ਕਿਸੇ ਪਾਸੀਓ ਆਸ ਦੀ ਕੋਈ ਕਿਰਨ ਵਿਖਾਈ ਨਹੀ ਦੇ ਰਹੀ।ਸਿਹਤ ਸਹੂਲਤਾ, ਮਾਲੀ ਸਾਧਨ, ਰਿਹਾਇਸ਼ ਦੀ ਕਾਫੀ ਔਕੜ ਹੈ।ਭਾਰਤ ਵਿਚ ਸਥਿਤ ਲੋਕਾ ਦੇ ਚੁਣੇ ਹੋਏ ਨੁਮਾਇੰਦਿਆ ਤੋ ਹੀ ਆਸ ਬਾਕੀ ਹੈ।


Share