ਵਿਦੇਸ਼ਾਂ ’ਚ ਫਸੇ ਅਮਰੀਕੀ ਨਾਗਰਿਕ ਮਿਆਦ ਪੁਗਾ ਚੁੱਕੇ ਪਾਸਪੋਰਟਾਂ ’ਤੇ ਪਰਤ ਸਕਣਗੇ ਵਾਪਸ

124
Share

ਵਾਸ਼ਿੰਗਟਨ ਡੀ.ਸੀ., 2 ਜੂਨ (ਪੰਜਾਬ ਮੇਲ)- ਯੂ.ਐੱਸ. ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਸਮੇਂ ਵਿਚ ਮਿਆਦ ਪੁਗਾ ਚੁੱਕੇ ਪਾਸਪੋਰਟਾਂ ਵਾਲੇ ਨਾਗਰਿਕ ਹੁਣ ਵਾਪਸ ਅਮਰੀਕਾ ਆ ਸਕਦੇ ਹਨ।
ਅਮਰੀਕਾ ਦੇ ਨਾਗਰਿਕ, ਜਿਨ੍ਹਾਂ ਦਾ ਪਾਸਪੋਰਟ 1 ਜਨਵਰੀ, 2020 ਨੂੰ ਜਾਂ ਇਸ ਤੋਂ ਬਾਅਦ ਖਤਮ ਹੋਇਆ ਹੈ, ਉਹ ਆਪਣੇ ਮਿਆਦ ਪੁੱਗਣ ਵਾਲੇ ਯੂ.ਐੱਸ. ਪਾਸਪੋਰਟ ਦੀ ਵਰਤੋਂ ਅਮਰੀਕਾ ਦੀ ਯਾਤਰਾ ਲਈ 31 ਦਸੰਬਰ, 2021 ਤੱਕ ਕਰ ਸਕਣਗੇ। ਵਿਦੇਸ਼ ਵਿਭਾਗ ਅਨੁਸਾਰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਅਮਰੀਕਾ ਦੇ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਕੋਵਿਡ-19 ਮਹਾਂਮਾਰੀ ਕਾਰਨ ਵਿਦੇਸ਼ਾਂ ਵਿਚ ਸਥਿਤ ਅਮਰੀਕੀ ਅਬੈਂਸੀਆਂ ਅਤੇ ਕੌਂਸਲੇਟ ਦਫਤਰ ਬੰਦ ਹਨ, ਜਿਸ ਕਰਕੇ ਬਹੁਤ ਸਾਰੇ ਅਮਰੀਕੀ ਨਾਗਰਿਕ ਵਾਪਸ ਨਹੀਂ ਆ ਸਕੇ।
ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਵਾਪਸ ਆਉਣ ਵਾਲਾ ਯਾਤਰੀ ਕੋਲ 72 ਘੰਟਿਆਂ ਦੇ ਅੰਦਰ ਕੋਵਿਡ-19 ਦੀ ਨੈਗੇਟਿਵ ਟੈਸਟ ਰਿਪੋਰਟ ਹੋਣੀ ਲਾਜ਼ਮੀ ਹੈ।

Share