ਵਿਦਿਆਰਥੀ ਨੇ ਪਬਜੀ ਨਾ ਖੇਡ ਸਕਣ ਕਾਰਣ ਦਿੱਤੀ ਜਾਨ

587

ਕਲਿਆਣੀ, 7 ਅਗਸਤ (ਪੰਜਾਬ ਮੇਲ)-ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ’ਚ ਆਨਲਾਈਨ ਗੇਮ ਪਬਜੀ ਨਾ ਖੇਡਣ ਸਕਣ ਕਾਰਣ 21 ਸਾਲਾਂ ਵਿਦਿਆਰਥੀ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਆਈ.ਟੀ.ਆਈ. ਵਿਦਿਆਰਥੀ ਪ੍ਰੀਤਮ ਹਲਦਰ ਨੇ ਚਕਦਾਹ ਥਾਣਾ-ਖੇਤਰ ਦੇ ਪੁਰਬਾ ਲਾਲਪੁਰ ’ਚ ਸਥਿਤ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ। ਉਸ ਦੀ ਮਾਂ ਰਤਨਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਹਲਦਰ ਆਪਣੇ ਕਮਰੇ ’ਚ ਚੱਲਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਜਦ ਮੈਂ ਉਸ ਨੂੰ ਦੁਪਹਿਰ ਦੇ ਭੋਜਨ ਲਈ ਬੁਲਾਉਣ ਗਈ ਤਾਂ ਉਸ ਦਾ ਕਮਰਾ ਅੰਦਰੋਂ ਬੰਦ ਸੀ। ਵਾਰ-ਵਾਰ ਦਸਤਕ ਦੇਣ ਤੋਂ ਬਾਅਦ ਵੀ ਦਰਵਾਜ਼ਾ ਨਾ ਖੋਲਿ੍ਹਆ ਗਿਆ ਤਾਂ ਮੈਂ ਗੁਆਢੀਆਂ ਨੂੰ ਬੁਲਾਇਆ। ਉਹ ਦਰਵਾਜ਼ਾ ਤੋੜ ਕੇ ਕਮਰੇ ’ਚ ਦਾਖਲ ਹੋਏ ਤਾਂ ਪਾਇਆ ਕਿ ਉਹ ਪੱਖੇ ਨਾਲ ਲਟਕਿਆ ਹੋਇਆ ਹੈ। ਪੁਲਸ ਨੇ ਕਿਹਾ ਕਿ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।

ਰਤਨਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬੇਟਾ ਪਬਜੀ ਨਾ ਖੇਡ ਸਕਣ ਕਾਰਣ ਉਦਾਸ ਸੀ। ਪੁਲਸ ਨੇ ਦੱਸਿਆ ਕਿ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੀਤਮ ਨੇ ਮੋਬਾਇਲ ਗੇਮ ਨਾ ਖੇਡ ਸਕਣ ਕਾਰਣ ਆਪਣੀ ਜਾਨ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਪਬਜੀ ਸਮੇਤ 118 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਸੀ।