ਵਿਦਿਆਰਥੀ ਨੂੰ ਅੱਤਵਾਦੀ ਕਹਿ ਕੇ ਬੁਲਾਉਣ ਵਾਲਾ ਪ੍ਰਾਈਵੇਟ ਯੂਨੀਵਰਸਿਟੀ ਦਾ ਪ੍ਰੋਫੈਸਰ ਮੁਅੱਤਲ

46
ਪ੍ਰੋਫੈਸਰ ਨਾਲ ਬਹਿਸਦੇ ਹੋਏ ਵਿਦਿਆਰਥੀ ਦੀ ਵਾਇਰਲ ਹੋਈ ਵੀਡੀਓ।

ਬਾਅਦ ਵਿਚ ਪ੍ਰੋਫੈਸਰ ਨੇ ਵਿਦਿਆਰਥੀ ਤੋਂ ਮੁਆਫ਼ੀ ਮੰਗੀ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਮੰਗਲੁਰੂ (ਕਰਨਾਟਕ), 28 ਨਵੰਬਰ (ਪੰਜਾਬ ਮੇਲ)- ਉਡੂਪੀ ਜ਼ਿਲ੍ਹੇ ਦੇ ਮਨੀਪਾਲ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਵੱਲੋਂ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਇੱਕ ਵਿਦਿਆਰਥੀ ਨੂੰ ਅੱਤਵਾਦੀ ਕਹਿ ਕੇ ਬੁਲਾਇਆ ਗਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਅਦ ਵਿਚ ਪ੍ਰੋਫੈਸਰ ਨੇ ਮੁਆਫ਼ੀ ਮੰਗ ਲਈ, ਜਿਸ ਮਗਰੋਂ ਮਨੀਪਾਲ ਇੰਸਟੀਚਿਊਟ ਆਫ ਟੈਕਨੋਲੋਜੀ (ਐੱਮ.ਆਈ.ਟੀ.) ਦੇ ਪ੍ਰੋਫੈਸਰ ਅਤੇ ਵਿਦਿਆਰਥੀ ਦਰਮਿਆਨ ਮਾਮਲਾ ਸੁਲਝਾ ਲਿਆ ਗਿਆ। ਹਾਲਾਂਕਿ, ਟਿੱਪਣੀ ਕਾਰਨ ਪ੍ਰੋਫੈਸਰ ਨਾਲ ਭਿੜਨ ਵਾਲੇ ਵਿਦਿਆਰਥੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਯੂਨੀਵਰਸਿਟੀ ਨੇ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।