ਵਿਦਿਆਰਥੀਆਂ ਵੱਲੋਂ ਇਸਾਈ ਸਮਾਗਮ ਵਿਚ ਜਬਰਨ ਭੇਜਣ ਦਾ ਵਿਰੋਧ, ਕੀਤਾ ਵਾਕਆਊਟ

229
ਇਕ ਵਿਦਿਆਰਥੀ ਸਮੇਲਣ ਵਿਚੋਂ ਵਾਕਆਊਟ ਕਰਨ ਸਮੇ ਹੱਥਾਂ ਵਿਚ ਬੈਨਰ ਫੜੀ ਨਜਰ ਆ ਰਿਹਾ ਹੈ
Share

ਸੈਕਰਾਮੈਂਟੋ, 11 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਹੰਟਿੰਗਟਨ ਹਾਈ ਸਕੂਲ ਵੈਸਟ ਵਰਜੀਨੀਆ ਵਿਚ ਆਯੋਜਿਤ ਇਸਾਈ ਸਮੇਲਣ ਵਿਚ ਜਾਣ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਮੇਲਣ ਵਿਚ ਇਸਾਈ ਪਾਦਰੀ ਨਿਕ ਵਾਕਰ ਨੇ ਵਿਦਿਆਰਥੀਆਂ ਨੂੰ ਅੱਖਾਂ ਬੰਦ ਕਰਕੇ ਤੇ ਹੱਥ ਉਪਰ ਕਰਕੇ ਜੀਸਸ ਅੱਗੇ ਪ੍ਰਾਰਥਨਾ ਕਰਨ ਲਈ ਕਿਹਾ ਗਿਆ। ਨਿਕ ਵਾਕਰ ਨੇ ਕਿਹਾ ਕਿ ਜੋ ਲੋਕ ਬਾਈਬਲ ਨੂੰ ਨਹੀਂ ਮੰਨਣਗੇ ਉਹ ਮਰਨ ਤੋਂ ਬਾਅਦ ਨਰਕਾਂ ਵਿਚ ਜਾਣਗੇ। ਕਈ  ਵਿਦਿਆਰਥੀਆਂ ਨੇ ਇਸ ਸੰਮੇਲਨ ਦਾ ਵਿਰੋਧ ਕੀਤਾ ਤੇ ਉਹ ਬਾਈਕਾਟ ਕਰਕੇ ਬਾਹਰ ਆ ਗਏ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਸਮੇਲਣ ਬਾਰੇ ਤੇ ਸਮੇਲਣ ਵਿਚ ਆ ਰਹੇ ਬੁਲਾਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਕੇਵਲ ਏਨਾ ਕਿਹਾ ਗਿਆ ਕਿ ਸਮੇਲਣ ਵਿਚ ਜਾਣਾ ਜਰੂਰੀ ਹੈ।


Share