ਵਿਜੇ ਮਾਲਿਆ ਨੂੰ ਦੀਵਾਲੀਆ ਪਟੀਸ਼ਨ ਰੱਦ ਕਰਨ ਲਈ ਦਿੱਤੀ ਅਰਜ਼ੀ ਅਦਾਲਤ ਨੇ ਠੁਕਰਾਈ

500
Share

ਲੰਡਨ, 14 ਜਨਵਰੀ (ਪੰਜਾਬ ਮੇਲ)-ਵਿਜੇ ਮਾਲਿਆ ਦੀ ਦੀਵਾਲੀਆ ਪਟੀਸ਼ਨ ਨੂੰ ਰੱਦ ਕਰਨ ਲਈ ਦਿੱਤੀ ਅਰਜ਼ੀ ਨੂੰ ਅਦਾਲਤ ਨੇ ਠੁਕਰਾ ਦਿੱਤਾ ਹੈ। ਵਿਜੇ ਮਾਲਿਆ ਦੇ ਵਕੀਲ ਫਿਲਿਪ ਮਾਰਸ਼ਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਦੀਵਾਲੀਆ ਪਟੀਸ਼ਨ ਨੂੰ ਮੁਲਤਵੀ ਕਰਨ ਵੀ ਬਜਾਏ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕਰਜ਼ੇ ਦੇ ਵਿਵਾਦਾਂ ਨੂੰ ਲੈ ਕੇ ਭਾਰਤੀ ਅਦਾਲਤਾਂ ਵਿਚ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਲੰਡਨ ਹਾਈਕੋਰਟ ਦੇ ਅਪੀਲ ਵਿਭਾਗ ਦੇ ਜਸਟਿਸ ਕੋਲਿਨ ਨੇ ਵਿਜੇ ਮਾਲਿਆ ਦੀ ਮੰਗ ਨੂੰ ਠੁਕਰਾਉਂਦਿਆਂ ਕਿਹਾ ਕਿ ਹਾਲਾਂਕਿ ਇਹ ਨਵਾਂ ਨੁਕਤਾ ਹੈ ਪਰ ਇਸ ਨੂੰ ਅਪੀਲ ਦੇ ਵਾਜਿਬ ਆਧਾਰ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਮਾਮਲੇ ਨੂੰ ਅਜੇ ਵੀ ਚੱਲ ਰਹੀਆਂ ਕਾਰਵਾਈਆਂ ਦੌਰਾਨ ਨਿਪਟਾਇਆ ਜਾ ਸਕਦਾ ਹੈ।

Share