ਵਿਜੀਲੈਂਸ ਵੱਲੋਂ ਵਧੀਕ ਕਮਿਸ਼ਨਰ ਸਟੇਟ ਟੈਕਸ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਦਿੰਦਾ ਪ੍ਰਾਈਵੇਟ ਵਿਅਕਤੀ ਕਾਬੂ

81
Share

ਚੰਡੀਗੜ, 12 ਮਈ (ਪੰਜਾਬ ਮੇਲ)- ਰਾਜ ਵਿਚੋਂ ਭਿ੍ਰਸ਼ਟਾਚਾਰ ਦੀ ਰੋਕਥਾਮ ਦੇ ਯਤਨਾਂ ਵਜੋਂ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਪੁੱਠਾ ਟਰੈਪ ਲਗਾ ਕੇ ਜਲੰਧਰ ਨਿਵਾਸੀ ਇਕ ਪ੍ਰਾਈਵੇਟ ਵਿਅਕਤੀ ਨੂੰ ਉਸ ਵੇਲੇ ਕਾਬੂ ਕਰ ਲਿਆ, ਜਦ ਉਹ ਵਧੀਕ ਕਮਿਸ਼ਨਰ (ਸਟੇਟ ਟੈਕਸ) ਜਲੰਧਰ ਨੂੰ 50,000 ਰੁਪਏ ਦੀ ਰਿਸਵਤ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਡਾਇਰਕੈਟਰ-ਕਮ-ਡੀ.ਜੀ.ਪੀ ਵਿਜੀਲੈਂਸ ਬਿਊਰੋ ਪੰਜਾਬ ਸ਼੍ਰੀ ਬੀ.ਕੇ. ਉੱਪਲ਼ ਨੇ ਦੱਸਿਆ ਕਿ ਪ੍ਰਾਈਵੇਟ ਵਿਅਕਤੀ ਵਰੁਣ ਮਹਾਜਨ ਨੂੰ ਸ਼ਿਕਾਇਤ ਕਰਤਾ ਵਧੀਕ ਕਮਿਸ਼ਨਰ ਸਟੇਟ ਟੈਕਸ (ਏ.ਸੀ.ਐੱਸ.ਟੀ) (ਜੀ.ਐੱਸ.ਟੀ) ਜਲੰਧਰ ਦੀਪੇਂਦਰ ਸਿੰਘ ਗਰਚਾ ਦੀ ਸ਼ਿਕਾਇਤ ’ਤੇ 50,000 ਰੁਪਏ ਦੀ ਰਿਸ਼ਵਤ ਦਿੰਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜਲੰਧਰ ਰੇਲਵੇ ਸਟੇਸ਼ਨ ਉਤੇ ਆਈ ਤੰਬਾਕੂ ਪਦਾਰਥਾਂ ਦੀ ਖੇਪ ਨੂੰ ਬਿਨਾ ਜੀ.ਐੱਸ.ਟੀ. ਅਦਾ ਕੀਤੇ ਛੱਡਣ ਦੇ ਇਵਜ਼ ’ਚ ਮੁਲਜ਼ਮ ਵਰੁਣ ਮਹਾਜਨ ਵੱਲੋਂ ਉਸ ਨੂੰ 50000 ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਉਹ ਇਸ ਬਾਰੇ ਪਰੇਸ਼ਾਨ ਕਰ ਰਿਹਾ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਵਰੁਣ ਮਹਾਜਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਵਧੀਕ ਕਮਿਸ਼ਨਰ ਸਟੇਟ ਟੈਕਸ ਨੂੰ 50,000 ਰੁਪਏ ਦੀ ਰਿਸਵਤ ਦਿੰਦਿਆਂ ਮੌਕੇ ਉੱਤੇ ਹੀ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਭਿ੍ਰਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ’ਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Share