ਵਿਗਿਆਨੀਆਂ ਵੱਲੋਂ ਨੇੜ ਭਵਿੱਖ ’ਚ ਕਰੋਨਾ ਤੋਂ ਰਾਹਤ ਨਾ ਮਿਲਣ ਬਾਰੇ ਚਿਤਾਵਨੀ

1137
Share

-ਕੋਰੋਨਾਵਾਇਰਸ ਦੇ ਨਵੇਂ ਵੈਰੀਐਂਟਸ ‘ਮਿਊ’ ਕਾਰਨ ਡਬਲਯੂ.ਐੱਚ.ਓ. ਚਿੰਤਤ
– ਕੈਨੇਡਾ ਸਮੇਤ 39 ਮੁਲਕਾਂ ’ਚ ‘ਮਿਊ’ ਦੇ ਮਰੀਜ਼ ਆਏ ਸਾਹਮਣੇ
ਵੈਨਕੂਵਰ, 6 ਸਤੰਬਰ (ਪੰਜਾਬ ਮੇਲ)- ਵਿਗਿਆਨੀਆਂ ਨੇ ਚਿਤਾਵਨੀ ਦਿਤੀ ਹੈ ਕਿ ਕੋਰੋਨਾਵਾਇਰਸ ਤੋਂ ਨੇੜ ਭਵਿੱਖ ’ਚ ਰਾਹਤ ਮਿਲਣ ਦੇ ਆਸਾਰ ਨਹੀਂ। ਇਕ ਮਗਰੋਂ ਇਕ ਲਗਾਤਾਰ ਸਾਹਮਣੇ ਆ ਰਹੇ ਨਵੇਂ ਵੈਰੀਐਂਟ ਚਿੰਤਾ ਦਾ ਕਾਰਨ ਬਣੇ ਹੋਏ ਹਨ, ਜਿਨ੍ਹਾਂ ਵਿਚ ਸਭ ਤੋਂ ਨਵਾਂ ਵੈਰੀਐਂਟ ‘ਮਿਊ’ ਹੈ, ਜੋ ਸਭ ਤੋਂ ਪਹਿਲਾਂ ਕੋਲੰਬੀਆ ’ਚ ਮਿਲਿਆ ਅਤੇ ਹੁਣ ਵੱਖ-ਵੱਖ ਮੁਲਕਾਂ ’ਚ ਪੈਰ ਪਸਾਰ ਰਿਹਾ ਹੈ।
ਕੈਨੇਡਾ ’ਚ ਫ਼ਿਲਹਾਲ ਡੈਲਟਾ ਵੈਰੀਐਂਟ ਨੇ ਆਪਣਾ ਸ਼ਿਕੰਜਾ ਕਸਿਆ ਹੋਇਆ ਹੈ ਅਤੇ ਰੋਜ਼ਾਨਾ ਸਾਹਮਣੇ ਆ ਰਹੇ ਮਾਮਲਿਆਂ ਵਿਚੋਂ 90 ਫ਼ੀਸਦੀ ਇਸੇ ਨਾਲ ਸਬੰਧਤ ਹਨ।
ਡਬਲਯੂ.ਐੱਚ.ਓ. ਵੱਲੋਂ ਮਿਊ ਵੈਰੀਐਂਟ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਤਾਜ਼ਾ ਜਾਣਕਾਰੀ ਮੁਤਾਬਕ ਵਾਇਰਸ ਦਾ ਇਹ ਸਟ੍ਰੇਨ ਮਜ਼ਬੂਤ ਇਮਿਊਨਿਟੀ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਦਾ।
ਇਸ ਸਾਲ ਜਨਵਰੀ ’ਚ ਕੋਲੰਬੀਆ ਵਿਖੇ ਪਹਿਲਾ ਮਰੀਜ਼ ਸਾਹਮਣੇ ਆਉਣ ਮਗਰੋਂ ‘ਮਿਊ’ ਵਾਇਰਸ 39 ਮੁਲਕਾਂ ਤੱਕ ਪੈਰ ਪਸਾਰ ਚੁੱਕਾ ਹੈ। ਕੈਨੇਡਾ ’ਚ ਵੀ ਮਿਊ ਦੇ ਮਰੀਜ਼ ਸਾਹਮਣੇ ਆ ਰਹੇ ਹਨ ਪਰ ਇਸੇ ਵੇਲੇ ਡੈਲਟਾ ਹਾਵੀ ਨਜ਼ਰ ਆ ਰਿਹਾ ਹੈ।

Share