ਵਿਗਿਆਨੀਆਂ ਵਲੋਂ ਕੋਰੋਨਾ ਟੀਕਾ ਬਣਾਉਣ ‘ਚ ਸਾਵਧਾਨੀ ਨਾਲ ਅੱਗੇ ਵਧਣ ਦੀ ਅਪੀਲ

644
Share

ਕਿਹਾ: ਟੀਕਾ ਵਿਕਸਿਤ ਹੋਣ ‘ਚ ਕਈ ਮਹੀਨੇ ਜਾਂ ਸਾਲ ਲੱਗ ਸਕਦੇ ਹਨ
ਨਵੀਂ ਦਿੱਲੀ, 5 ਜੁਲਾਈ (ਪੰਜਾਬ ਮੇਲ)-ਭਾਰਤੀ ਕੋਵਿਡ-19 ਟੀਕਾ ਪ੍ਰੋਗਰਾਮ ‘ਚ ਅਚਾਨਕ ਰੁਚੀ ਵਧੀ ਹੈ ਪਰ ਕਈ ਵਿਗਿਆਨੀਆਂ ਨੇ ਕਿਹਾ ਕਿ ਇਸ ਨੂੰ ਉੱਚ ਤਰਜੀਹ ਦੇਣ ਅਤੇ ਮਹੀਨਿਆਂ ਇੱਥੋਂ ਤੱਕ ਕਿ ਸਾਲਾਂ ਤੱਕ ਚੱਲਣ ਵਾਲੀ ਪ੍ਰਕਿਰਿਆ ‘ਚ ਜਲਦਬਾਜ਼ੀ ਵਰਤਣ ਦੇ ਵਿਚਕਾਰ ਇਕ ਸੰਤੁਲਨ ਬਣਾਉਣਾ ਜ਼ਰੂਰੀ ਹੈ ਅਤੇ ਟੀਕਾ ਵਿਕਸਿਤ ਹੋਣ ‘ਚ ਕਈ ਮਹੀਨੇ ਇੱਥੋਂ ਤੱਕ ਕਿ ਸਾਲ ਲੱਗ ਸਕਦੇ ਹਨ। ਵਿਗਿਆਨਕਾਂ ਦੀ ਇਹ ਸਲਾਹ ਆਈ.ਸੀ.ਐੱਮ.ਆਰ. ਵਲੋਂ ਅਗਲੇ ਮਹੀਨੇ ਟੀਕੇ ਦੇ ਨਿਰਮਾਣ ਦੀ ਸ਼ੁਰੂਆਤ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਆਈ ਹੈ। ਵੈਲਕਮ ਟਰੱਸਟ/ਡੀ.ਬੀ.ਟੀ. ਇੰਡੀਆ ਅਲਾਇੰਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਹਿਦ ਜਮੀਲ ਨੇ ਕਿਹਾ ਕਿ ਜੇਕਰ ਚੀਜ਼ਾਂ ਦੋਸ਼ਮੁਕਤ ਤਰੀਕੇ ਨਾਲ ਕੀਤੀਆਂ ਜਾਣ ਤਾਂ ਟੀਕੇ ਦਾ ਪ੍ਰੀਖ਼ਣ ਖ਼ਾਸ ਤੌਰ ‘ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਬਾਰੇ ਅਤੇ ਪ੍ਰਭਾਵ ਬਾਰੇ ਪਤਾ ਲਗਾਉਣ ਲਈ ਚਾਰ ਹਫ਼ਤੇ ‘ਚ ਇਹ ਸੰਭਵ ਨਹੀਂ ਹੈ। ਇਕ ਹੋਰ ਵਿਗਿਆਨਕ ਉਪਾਸਨਾ ਰਾਏ ਨੇ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾ ਲਾਂਚ ਕਰਨ ਦੀ ਪ੍ਰਕਿਰਿਆ ਨੂੰ ਰਫ਼ਤਾਰ ਦੇਣਾ ਜਾਂ ਜਲਦ ਸ਼ੁਰੂ ਕਰਨ ਦਾ ਵਾਅਦਾ ਪ੍ਰਸ਼ੰਸਾਯੋਗ ਹੈ ਪਰ ਇਹ ਸਵਾਲ ਅਹਿਮ ਹੈ ਕਿ, ਕੀ ਅਸੀਂ ਬਹੁਤ ਜ਼ਿਆਦਾ ਜਲਦਬਾਜ਼ੀ ਕਰ ਰਹੇ ਹਾਂ’? ਉਨ੍ਹਾਂ ਕਿਹਾ ਕਿ ਸਾਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ।


Share