ਵਾਸ਼ਿੰਗਟਨ ਵਿੱਚ ਹੋਈ ਗੋਲੀਬਾਰੀ ਨੇ ਲਈ 4 ਲੋਕਾਂ ਦੀ ਜਾਨ

373
Share

ਫਰਿਜ਼ਨੋ, 22 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਵਾਸ਼ਿੰਗਟਨ ਦੇ ਟਕੋਮਾ ਸ਼ਹਿਰ ‘ਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਿਸ ਸਬੰਧ ਵਿੱਚ ਪੁਲਿਸ ਅਧਿਕਾਰੀ ਘੱਟੋ ਘੱਟ ਇੱਕ ਸ਼ੱਕੀ ਹਮਲਾਵਰ ਵਿਅਕਤੀ ਦੀ ਭਾਲ ਕਰ ਰਹੇ ਹਨ। ਇਸ ਗੋਲੀਬਾਰੀ ਬਾਰੇ ਟਕੋਮਾ ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਦੋ ਔਰਤਾਂ ਅਤੇ ਇੱਕ ਮਰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਮਰਦ ਨੂੰ ਗੰਭੀਰ ਜਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ  ਸ਼ਹਿਰ ਦੇ ਪੂਰਬੀ ਪਾਸੇ ਸਲੀਸ਼ਨ ਇਲਾਕੇ ਵਿੱਚ ਇਹ ਗੋਲੀਬਾਰੀ ਸ਼ਾਮ 4:24 ਵਜੇ ਦੇ ਕਰੀਬ ਇੱਕ ਰਿਹਾਇਸ਼ ਦੇ ਪਿੱਛੇ ਇੱਕ ਗਲੀ ਵਿੱਚ ਹੋਈ।ਪੁਲਿਸ ਵੱਲੋਂ ਫਿਲਹਾਲ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਜਾਂ ਜਨਤਕ ਤੌਰ ‘ਤੇ ਕਿਸੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਗਈ ਸੀ। ਗੋਲੀਬਾਰੀ ਦੀ  ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਇਸ ਸਾਲ ਟਕੋਮਾ ਵਿੱਚ ਹੁਣ ਤੱਕ 27 ਕਤਲ  ਹੋ ਚੁੱਕੇ ਹਨ।

Share