ਵਾਸ਼ਿੰਗਟਨ ਹਵਾਈ ਅੱਡੇ ’ਤੇ ਬੇਹੋਸ਼ ਪਾਈ ਗਈ ਭਾਰਤੀ ਮਹਿਲਾ ਦੀ ਬਚਾਈ ਗਈ ਜਾਨ

168
Share

ਨਿਊਯਾਰਕ, 10 ਫਰਵਰੀ (ਪੰਜਾਬ ਮੇਲ)- ਵਾਸ਼ਿੰਗਟਨ ਦੇ ਡੈਲਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੈਗੇਜ ਬੇਲਟ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਵ੍ਹੀਲਚੇਅਰ ’ਤੇ ਪਾਈ ਗਈ 54 ਸਾਲ ਦੀ ਭਾਰਤੀ ਮਹਿਲਾ ਨੂੰ ਮੈਡੀਕਲ ਕਰਮੀਆਂ ਨੇ ਸਮਾਂ ਰਹਿੰਦੇ ਬਚਾ ਲਿਆ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਘਟਨਾ ਦੁਖਦ ਸੀ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮਹਿਲਾ ਇੱਕ ਭਾਰਤੀ ਨਾਗਰਿਕ ਹੈ ਅਤੇ ਅਮਰੀਕਾ ਵਿਚ ਵੈਧ ਤਰੀਕੇ ਨਾਲ ਸਥਾਈ ਤੌਰ ’ਤੇ ਨਿਵਾਸ ਕਰ ਰਹੀ ਸੀ।
ਵਿਭਾਗ ਨੇ ਕਿਹਾ ਕਿ ਮਹਿਲਾ ਦੋਹਾ, ਕਤਰ ਤੋਂ 15 ਘੰਟੇ ਦੀ ਉਡਾਣ ਵਿਚ ਸਵਾਰ ਹੋ ਕੇ ਐਤਵਾਰ ਸ਼ਾਮ ਨੂੰ ਅੱਡੇ ਹਵਾਈ ਪਹੁੰਚੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੀ.ਬੀ.ਪ.ੀ ਨੂੰ ਜਾਣਕਾਰੀ ਦਿੱਤੀ ਕਿ ਬੈਗੇਜ ਬੇਲਟ ਨੇੜੇ ਇੱਕ ਮਹਿਲਾ ਵ੍ਹੀਲਚੇਅਰ ’ਤੇ ਬੇਹੋਸ਼ੀ ਦੀ ਹਾਲਤ ਵਿਚ ਪਾਈ ਗਈ ਹੈ। ਸੰਘੀ ਏਜੰਸੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ 10 ਮਿੰਟ ਤੱਕ ਸੀ.ਬੀ.ਪੀ. ਦੇ ਐਮਰਜੈਂਸੀ ਮੈਡੀਕਲ ਕਰਮੀਆਂ ਨੇ ਮਹਿਲਾ ਦੀ ਜਾਨ ਬਚਾਉਣ ਦੀ ਅਸਾਧਾਰਨ ਕੋਸ਼ਿਸ਼ ਕੀਤੀ। ਬਾਅਦ ਵਿਚ ਹਵਾਈ ਅੱਡੇ ਦੇ ਮੈਡੀਕਲ ਕਰਮੀਆਂ ਨੂੰ ਮਹਿਲਾ ਦੀ ਜਾਨ ਬਚਾਉਣ ਵਿਚ ਕਾਮਯਾਬੀ ਮਿਲੀ। ਮਹਿਲਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਹਸਪਤਾਲ ਤੋਂ ਪ੍ਰਾਪਤ ਸੂਚਨਾ ਮੁਤਾਬਕ, ਮਹਿਲਾ ਖੁਦ ਤੋਂ ਸਾਹ ਲੈ ਰਹੀ ਸੀ।

Share