ਵਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਵਸ਼ਿੰਗਟਨ ਸਥਿਤ ਸੈਨਿਕ ਅੱਡੇ ’ਚ ਹਥਿਆਰਬੰਦ ਸ਼ੱਕੀ ਵਿਅਕਤੀ ਦੀ ਮੌਜੂਦਗੀ ਕਾਰਨ ਇਸ ਸੈਨਿਕ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਨੋਟਿਸ ’ਚ ਕਿਹਾ ਗਿਆ ਹੈ ਕਿ ਸੈਨਿਕ ਅੱਡੇ ਦੇ ਦੱਖਣੀ ਹਿੱਸੇ ’ਚ ਇਕ ਵਿਅਕਤੀ ਨੂੰ ਦੇਖਿਆ ਗਿਆ, ਜਿਸ ਨੇ ਪਿੱਠ ’ਤੇ ਬੈਗ ਚੁੱਕਿਆ ਹੋਇਆ ਸੀ ਤੇ ਇਲਾਕਾ ਵਾਸੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ।