ਵਾਸ਼ਿੰਗਟਨ ਡੀ.ਸੀ. ਨੂੰ 51ਵਾਂ ਸੂਬਾ ਬਣਾਉਣ ਦਾ ਬਿੱਲ ਪਾਸ

713
Share

-ਅਮਰੀਕੀ ਹਾਊਸ ਆਫ ਰਿਪ੍ਰੈਜੈਂਟੇਟਿਵਸ ‘ਚ ਪੇਸ਼ ਕੀਤਾ ਗਿਆ ਬਿੱਲ
ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪ੍ਰੈਜੈਂਟੇਟਿਵਸ) ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ.ਸੀ. ਨੂੰ ਦੇਸ਼ ਦਾ 51ਵਾਂ ਸੂਬਾ ਬਣਾਉਣ ਦੇ ਬਿੱਲ ਨੂੰ ਪਾਸ ਕਰ ਦਿੱਤਾ ਹੈ। ਸਦਨ ‘ਚ ਵਾਸ਼ਿੰਗਟਨ ਡੀ.ਸੀ. ਨੂੰ ਸੂਬਾ ਬਣਾਉਣ ਦੇ ਪੱਖ ‘ਚ 232 ਵੋਟਾਂ, ਜਦੋਂਕਿ ਵਿਰੋਧ ‘ਚ 180 ਵੋਟਾਂ ਪਈਆਂ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੂਰੇ ਸਦਨ ਨੂੰ ਡੀ.ਸੀ. ਸੂਬੇ ਦਾ ਦਰਜਾ ਦੇਣ ਵਾਲੇ ਬਿੱਲ ਨੂੰ ਵੋਟਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ।
ਰੀਪਬਲਿਕਨ ਸਮਰਥਿਤ ਸੈਨੇਟ ‘ਚ ਇਸ ਬਿੱਲ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਜਦੋਂਕਿ ਵ੍ਹਾਈਟ ਹਾਊਸ ਨੇ ਪਹਿਲਾਂ ਹੀ ਬਿੱਲ ਨੂੰ ਵੀਟੋ ਕਰ ਦਿੱਤਾ ਹੈ। ਡੈਮੈਕ੍ਰੇਟਸ ਮੁਤਾਬਕ ਅਮਰੀਕਾ ਦੀ ਰਾਜਧਾਨੀ ਦੇ ਵਾਸੀ ਆਪਣੇ ਕਰਤਵਾਂ ਦੀ ਪਾਲਣਾ ਕਰਦੇ ਹਨ ਅਤੇ ਟੈਕਸਾਂ ਦਾ ਭੁਗਤਾਨ ਕਰਦੇ ਹਨ ਪਰ ਉਨ੍ਹਾਂ ਨੂੰ ਉਦੋਂ ਵੀ ਕਾਂਗਰਸ ਲਈ ਆਪਣੇ ਪ੍ਰਤੀਨਿਧੀਆਂ ਨੂੰ ਚੁਣਨ ਦਾ ਅਧਿਕਾਰ ਪ੍ਰਾਪਤ ਨਹੀਂ ਹੈ।
ਵਾਸ਼ਿੰਗਟਨ ਪ੍ਰਤੀਨਿਧੀ ਏਲੇਨੋਰ ਹੋਮਸ ਨਾਰਟਨ ਨੇ ਹਾਊਸ ‘ਚ ਟਿੱਪਣੀ ਕਰਦੇ ਹੋਏ ਇਸ ਮੁੱਦੇ ਨੂੰ ਆਪਣੇ ਨਾਲ ਜੋੜ ਕੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਕੋ-ਇਕ ਲੋਕਤੰਤਰਿਕ ਦੇਸ਼ ਹੈ, ਜੋ ਆਪਣੇ ਦੇਸ਼ ਦੀ ਰਾਜਧਾਨੀ ਦੇ ਨਿਵਾਸੀਆਂ ਨੂੰ ਸਥਾਨਕ ਖੁਦਮੁਖਤਿਆਰੀ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਤੋਂ ਵਾਂਝਾ ਰੱਖਦਾ ਹੈ। ਰੀਪਬਲਿਕਨ ਦੀ ਅਗਵਾਈ ਵਾਲੇ ਸੈਨੇਟ ‘ਚ ਨੇਤਾਵਾਂ ਨੇ ਕਿਹਾ ਕਿ ਉਹ ਇਸ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰਨਗੇ, ਜਦੋਂ ਕਿ ਡੈਮੋਕ੍ਰੇਟ ਨਵੰਬਰ ਦੀਆਂ ਚੋਣਾਂ ‘ਚ ਸੈਨੇਟ ‘ਚ ਬਹੁਮਤ ਹਾਸਲ ਕਰਨ ਦੀ ਆਸ ਕਰ ਰਹੇ ਹਨ, ਜਿਸ ਨਾਲ ਅਗਲੇ ਸਾਲ ਕਾਂਗਰਸ ‘ਚ ਬਿੱਲ ਨੂੰ ਕਾਨੂੰਨ ਬਣਨ ਦਾ ਰਸਤਾ ਸਪੱਸ਼ਟ ਹੋ ਸਕਦਾ ਹੈ।


Share