ਵਾਸ਼ਿੰਗਟਨ ਡੀਸੀ ’ਚ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਹਫ਼ਤਾ ਪਹਿਲਾਂ ਵਧਾਈ ਗਈ ਸੁਰੱਖਿਆ

134
Share

ਵ੍ਹਾਈਟ ਹਾਊਸ ਤੋਂ ਦੋ ਬਲਾਕ ਦੂਰ ‘ਨੈਸ਼ਨਲ ਗਾਰਡ’ ਦੇ ਵਰਦੀਧਾਰੀ ਕਰਮੀ ਇਕ ਬੱਸ ’ਚੋਂ ਉਤਰ ਕੇ ਇਕ ਹੋਟਲ ਵਿਚ ਜਾਂਦੇ ਦਿਖੇ। ਵਾਸ਼ਿੰਗਟਨ ਦੀ ਮੇਅਰ ਮੁਰਿਅਲ ਬਾਊਜਰ ਨੇ ਕਿਹਾ ਪਿਛਲੇ ਹਫ਼ਤੇ ਕੈਪੀਟਲ ’ਤੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਡੋਨਾਲਡ ਟਰੰਪ ਦੇ ਸਮਰਥਕਾਂ ਦੀ ‘ਹਿੰਸਕ ਬਗ਼ਾਵਤ’ ਨੇ 59ਵੇਂ ਉਦਘਾਟਨ ਸਮਾਰੋਹ ਲਈ ਸਾਡੇ ਸਮੂਹ ਸਾਂਝੇਦਾਰਾ ਨਾਲ ਸਾਡੇ ਕੰਮ ਕਰਣ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੈ।’

ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ ਭਵਨ) ਵਿਚ ਪਿਛਲੇ ਹਫ਼ਤੇ ਹੋਈ ਹਿੰਸਾ ਦੇ ਬਾਅਦ ਐਫ.ਬੀ.ਆਈ. ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਦੇ ਕੁੱਝ ਦਿਨ ਪਹਿਲਾਂ ਵਾਸ਼ਿੰਗਟਨ ਅਤੇ ਸਾਰੇ 50 ਰਾਜਾਂ ਦੀਆਂ ਰਾਜਧਾਨੀਆਂ ਵਿਚ ਸੰਸਦ ਭਵਨਾਂ ’ਤੇ ਟਰੰਪ ਸਮਰਥਕਾਂ ਦੇ ਹਥਿਆਰਬੰਦ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ।

ਧਿਆਨਦੇਣ ਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਹਾਰ ਸਵੀਕਾਰ ਨਹੀਂ ਕੀਤੀ ਹੈ ਅਤੇ ਉਹ ਲਗਾਤਾਰ ਤਿੰਨ ਨਵੰਬਰ ਨੂੰ ਹੋਈਆਂ ਚੋਣਾ ਵਿਚ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕਰਦੇ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦੌਰਾਨ ਹੀ ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ ਭਵਨ)  ਵਿਚ ਟਰੰਪ ਦੇ ਸਮਰਥਕਾਂ ਨੇ ਹੱਲਾ ਬੋਲਿਆ ਸੀ ਅਤੇ ਹਿੰਸਾ ਕੀਤੀ ਸੀ, ਜਿਸ ਵਿਚ ਕੈਪੀਟਲ ਪੁਲਸ ਦੇ ਇਕ ਅਧਿਕਾਰੀ ਅਤੇ 4 ਹੋਰ ਲੋਕਾਂ ਦੀ ਮੌਤ ਹੋ ਗਈ ਸੀ।


Share